ਫੇਜ਼ 7 ਦੀ ਮਾਰਕੀਟ ਵਿੱਚ ਖੜ੍ਹੇ ਦਰਖਤ ਨੂੰ ਵੱਢਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਮੰਗ

ਐਸ. ਏ ਐਸ. ਨਗਰ, 26 ਜਨਵਰੀ (ਸ.ਬ.) ਇਨਵਾਇਰਮੈਂਟ ਪ੍ਰੋਟੈਕਸ਼ਨ ਸੁਸਾਇਟੀ ਮੁਹਾਲੀ ਨੇ ਨਗਰ ਨਿਗਮ ਦੇ ਕਮਿਸ਼ਨਰ ਡਾ. ਕਮਲ ਕੁਮਾਰ ਗਰਗ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਫੇਜ਼ 7 ਦੀ ਮਾਰਕੀਟ ਵਿੱਚ ਲਗਭਗ 30 ਸਾਲ ਪੁਰਾਣੇ ਅਤੇ ਚੰਗੀ ਤਰ੍ਹਾਂ ਪਲੇ ਹੋਏ ਇੱਕ ਦਰਖਤ ਨੂੰ ਵੱਢਣ ਵਾਲਿਆਂ ਦੀ ਪਹਿਚਾਣ ਕਰਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਇਸ ਸੰਬੰਧੀ ਸੁਸਾਇਟੀ ਦੇ ਜਨਰਲ ਸਕੱਤਰ ਸz. ਆਰ ਐਸ ਬੈਦਵਾਨ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਫੇਜ਼ 7 ਦੀ ਮਾਰਕੀਟ ਵਿੱਚ ਬੂਥਾਂ ਅਤੇ ਸ਼ੋਰੂਮਾਂ ਦੇ ਸਾਮ੍ਹਣੇ ਪੈਂਦੀ ਥਾਂ ਤੇ ਲੱਗਾ ਇਹ ਦਰਖਤ ਇਹਨਾਂ ਬੂਥਾਂ ਜਾਂ ਸ਼ੋ ਰੂਮਾਂ ਵਿੱਚੋਂ ਕਿਸੇ ਦੇ ਮਾਲਕ ਵਲੋਂ ਨਗਰ ਨਿਗਮ ਦੇ ਸੰਬੰਧਿਤ ਸਟਾਫ ਜਾਂ ਇੱਥੇ ਲਾਲ ਪੱਥਰ ਅਤੇ ਗ੍ਰਿਲ ਲਗਾਉਣ ਦਾ ਕੰਮ ਕਰ ਰਹੇ ਠੇਕੇਦਾਰ ਦੀ ਮਿਲੀਭੁਗਤ ਨਾਲ ਵਢਵਾਇਆ ਗਿਆ ਹੋ ਸਕਦਾ ਹੈ ਅਤੇ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਕੇ ਇਸ ਦਰਖਤ ਨੂੰ ਵੱਢਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਪੱਤਰ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਨਗਰ ਨਿਗਮ ਵਲੋਂ ਇਸ ਦਰਖਤ ਨੂੰ ਵੱਢਣ ਵਾਲਿਆਂ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਵਾ ਕੇ ਇਸ ਦਰਖਤ ਨੂੰ ਵੱਢਣ ਵਾਲੇ ਲੋਕਾਂ ਦੇ ਖਿਲਾਫ ਮੌਕੇ ਦੇ ਸਬੂਤ ਇਕੱਠੇ ਕੀਤੇ ਜਾਣ ਤਾਂ ਜੋ ਇਸ ਕਾਰਵਾਈ ਵਿੱਚ ਸ਼ਾਮਿਲ ਵਿਅਕਤੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਸੰਭਵ ਹੋ ਸਕੇ।

Leave a Reply

Your email address will not be published. Required fields are marked *