ਫੇਜ਼-7 ਦੇ ਨੌਜਵਾਨਾਂ ਨੇ ਇਲਾਕੇ ਵਿੱਚ ਲਗਾਏ ਛਾਂ ਦਾਰ ਬੂਟੇ

ਐਸ ਏ ਐਸ ਨਗਰ, 22 ਅਗਸਤ (ਸ.ਬ.) ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਫੇਜ਼-7 ਦੇ ਨੌਜਵਾਨਾਂ ਵੱਲੋਂ ਇਲਾਕੇ ਵਿੱਚ ਛਾਂ ਦਾਰ ਬੂਟੇ ਲਾਏ ਗਏ ਹਨ| ਇਸ ਮੌਕੇ ਹਰਕ੍ਰਿਸ਼ਨ ਹੈਰੀ, ਡਿੰਪਲ ਕੰਬੋਜ, ਅਮਿਤ ਬੇਦੀ, ਗੁਰਦੇਵ ਅਤੇ ਡਾ. ਸਿਸੋਦੀਆ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਇਲਾਕੇ ਵਿੱਚ ਅਤੇ ਉਸ ਦੇ ਆਲ਼ੇ ਦੁਆਲੇ ਛਾਂ ਦਾਰ ਅਤੇ ਫਲਦਾਰ ਬੂਟੇ ਲਗਾਏ ਹਨ| ਫੇਜ਼- 7 ਵਿਚਾਲੇ ਰਿਹਾਇਸ਼ੀ ਖੇਤਰ ਵਿੱਚ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ|
ਉਨ੍ਹਾਂ ਕਿਹਾ ਕਿ ਵੱਧ ਤੋ ਵੱਧ ਬੂਟੇ ਲਗਾਉਣ ਨਾਲ ਵਾਤਾਵਰਨ ਸਾਫ਼ ਰਹੇਗਾ ਅਤੇ ਹਰੇਕ ਨੂੰ ਅਜਿਹਾ ਲੋਕ ਭਲਾਈ ਕੰਮ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ|

Leave a Reply

Your email address will not be published. Required fields are marked *