ਫੇਜ਼-7 ਦੇ ਪਾਰਕ ਵਿੱਚ 250 ਪੌਦੇ ਲਗਾਏ

ਐਸ ਏ ਐਸ ਨਗਰ, 11 ਅਗਸਤ (ਸ.ਬ.) ਸਥਾਨਕ ਫੇਜ਼ 7 ਦੇ ਪੰਦਰਾਂ ਨੰਬਰ ਪਾਰਕ ਵਿੱਚ ਸੀਨੀਅਰ ਸਿਟੀਜਨ ਗਰੁੱਪ ਫੇਜ਼ 7 ਵਲੋਂ ਰਿਟਾ ਚੀਫ ਕੰਜਰਵੇਟਿਵ ਪੀ ਐਲ ਕਲੇਰ ਦੀ ਅਗਵਾਈ ਵਿੱਚ ਵਣ ਮਹਾਉਤਸਵ ਮਨਾਇਆ ਗਿਆ| ਇਸ ਮੌਕੇ ਮੁੱਖ ਮਹਿਮਾਨ ਪ੍ਰਿੰਸੀਪਲ ਚੀਫ ਕੰਜਰਵੇਟਿਵ ਫਾਰੈਸਟ ਆਫ ਪੰਜਾਬ ਸ੍ਰੀ ਜਤਿੰਦਰ ਕੁਮਾਰ ਸ਼ਰਮਾ ਸਨ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਜਤਿੰਦਰ ਕੁਮਾਰ ਨੇ ਕਿਹਾ ਕਿ ਦੁਨੀਆਂ ਭਾਰਤ ਦੀ ਪੁਰਾਣੀ ਆਯੁਰਵੈਦਿਕ ਪ੍ਰਣਾਲੀ ਨੂੰ ਅਪਨਾ ਰਹੀ ਹੈ, ਭਾਰਤੀ ਜੜ੍ਹੀ ਬੂਟੀਆਂ ਦੀ ਕਦਰ ਕੀਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਭਾਰਤ ਵਿੱਚ ਜੜੀ ਬੂਟੀਆਂ ਵਾਲੇ ਅ ਨੇਕਾਂ ਹੀ ਪੌਦੇ ਮਿਲਦੇ ਹਨ, ਜਿਹਨਾਂ ਦੀ ਸੰਭਾਲ ਕੀਤੀ ਜਾਣੀ ਚਾਹੀਦੀ ਹੈ|
ਇਸ ਮੌਕੇ ਸੰਬੋਧਨ ਕਰਦਿਆਂ ਕੌਂਸਲਰ ਸ੍ਰ. ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਪੌਦੇ ਹੀ ਮਨੁੱਖੀ ਜੀਵਨ ਦਾ ਮੁੱਖ ਸਰੋਤ ਹਨ, ਪੌਦਿਆਂ ਤੋਂ ਹੀ ਸਾਨੂੰ ਆਕਸੀਜਨ ਮਿਲਦੀ ਹੈ, ਇਸ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣੇ ਚਾਹੀਦੇ ਹਨ| ਉਹਨਾਂ ਕਿਹਾ ਕਿ ਹਰ ਮਨੁੱਖ ਨੂੰ ਆਪਣੀ ਜਿੰਦਗੀ ਵਿੱਚ ਘਟੋ ਘਟ ਇਕ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਅੱਜ ਇਸ ਪਾਰਕ ਵਿੱਚ ਲਗਾਏ ਗਏ ਪੌਦਿਆਂ ਦੀ ਪੂਰੀ ਸੰਭਾਲ ਕੀਤੀ ਜਾਵੇਗੀ|
ਇਸ ਮੌਕੇ ਚੰਦਨ, ਅੰਬ, ਆਂਵਲਾ, ਅਰਜਨ, ਸੀਤਾ ਫਲ, ਸੁਹਾਜਣਾ, ਕਚਨਾਰ, ਅਮਲਤਾਸ ਸਮੇਤ ਹੋਰ ਕਈ ਕਿਸਮਾਂ ਦੇ 250 ਪੌਦੇ ਲਗਾਏ ਵੱਖ ਵੱਖ ਤਰਾਂ ਦੇ ਪੌਦੇ ਲਗਾਏ |
ਇਸ ਮੌਕੇ ਡੀ ਐਫ ਓ ਗੁਰਮਨਪ੍ਰੀਤ ਸਿੰਘ, ਡੀ ਐਫ ਓ ਐਕਸਟੈਂਸ ਪਟਿਆਲਾ ਜੁਗਰਾਜ ਸਿੰਘ, ਰਿਟਾ ਏ ਡੀ ਸੀ ਪ੍ਰੀਤਮ ਸਿੰਘ, ਜੀ ਐਸ ਬੋਪਾਰਾਏ, ਰਾਜਵੰਤ ਸਿੰਘ, ਜੰਗ ਸਿੰਘ, ਸੁਖਬੀਰ ਸਿੰਘ ਗਿਲ, ਗੁਰਪ੍ਰੀਤ ਸਿੰਘ ਬਰਾੜ, ਹਿਮਾਚਲ ਦੀ ਸਾਬਕਾ ਚੀਫ ਸਕੱਤਰ ਰਾਜਵੰਤ ਕੌਰ ਸੰਧੂ ਵੀ ਮੌਜੂਦ ਸਨ|

Leave a Reply

Your email address will not be published. Required fields are marked *