ਫੇਜ਼-7 ਦੇ ਵਸਨੀਕ ਵਲੋਂ ਖੁਦਕੁਸ਼ੀ, ਪਿਛਲੇ ਲੰਬੇ ਸਮੇਂ ਤੋਂ ਚਲ ਰਿਹਾ ਸੀ ਪਰੇਸ਼ਾਨ

ਐਸ. ਏ. ਐਸ ਨਗਰ, 25 ਅਗਸਤ (ਸ.ਬ.) ਬੀਤੀ ਰਾਤ ਮੁਹਾਲੀ ਫੇਜ਼-7, ਮਕਾਨ ਨੰਬਰ 307 ਦੇ ਨਿਵਾਸੀ ਵਿਜੈ ਕੁਮਾਰ (ਵਿੱਕੀ) ਨਾਮ ਦੇ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ| ਪ੍ਰਾਪਤ ਜਾਣਕਾਰੀ ਅਨੁਸਾਰ ਇਸਦੀ ਜਾਣਕਾਰੀ ਮਿਲਣ ਤੇ ਪਰਿਵਾਰ ਵਲੋਂ ਉਸਨੂੰ 3ਬੀ2 ਦੇ ਇੰਡਸ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ|
ਮੌਕੇ ਤੇ ਪਹੁੰਚੀ ਪੁਲੀਸ ਨੇ ਜਾਂਚ ਸ਼ੁਰੂ ਕਰਕੇ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ| ਪੁਲੀਸ ਅਨੁਸਾਰ ਪੋਸਟ ਮਾਰਟਰਮ ਕਰਨ ਤੋਂ ਬਾਅਦ ਮ੍ਰਿਤਕ ਸਰੀਰ ਨੂੰ ਉਸਦੇ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ| ਪ੍ਰਾਪਤ ਜਾਣਕਾਰੀ ਅਨੁਸਾਰ ਵਿੱਕੀ ਦੀ 3ਬੀ1 ਦੇ ਬੂਥਾਂ ਵਿੱਚ ਕਪੜੇ ਦੀ ਦੁਕਾਨ ਸੀ| ਉਹ ਆਪਣੇ ਪਿੱਛੇ ਪਤਨੀ, 2 ਬੇਟੀਆਂ ਅਤੇ ਇੱਕ ਪੁੱਤਰ ਨੂੰ ਛੱਡ ਗਿਆ ਹੈ|

Leave a Reply

Your email address will not be published. Required fields are marked *