ਫੇਜ਼ 7 ਵਿੱਚ ਪਾਣੀ ਦੀ ਘੱਟ ਸਪਲਾਈ ਅਤੇ ਗਲੀਆਂ ਦੀ ਸਫਾਈ ਕਰਾਉਣ ਸਬੰਧੀ ਪੱਤਰ ਲਿਖਿਆ

ਐਸ. ਏ. ਐਸ ਨਗਰ, 13 ਸਤੰਬਰ (ਸ.ਬ.) ਰੈਜੀਡੇਂਸ ਵੈਲਫੇਅਰ ਐਸੋਸੀਏਸ਼ਨ ਫੇਜ਼-7 ਮੁਹਾਲੀ ਨੇ ਕਾਰਜਕਾਰੀ ਇੰਜੀਨਅਰ ਪਬਿਲਕ ਹੈਲਥ ਅਤੇ ਸੈਨੀਟੇਸ਼ਨ ਵਿਭਾਗ, ਮੁਹਾਲੀ ਨੂੰ ਫੇਜ਼-7 ਦੇ ਰਿਹਾਇਸ਼ੀ ਖੇਤਰ (ਕੋਠੀ ਨੰ 200 ਤੋਂ 787) ਵਿੱਚ ਪਾਣੀ ਦੀ ਘੱਟ ਸਪਲਾਈ ਅਤੇ ਰੋਡ ਗਲੀਆਂ ਦੀ ਸਫਾਈ ਕਰਾਉਣ ਸਬੰਧੀ ਪੱਤਰ ਲਿਖਿਆ ਹੈ|
ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਪਰਲਾਦ ਸਿੰਘ ਨੇ ਦੱਸਿਆ ਕਿ ਪੱਤਰ ਵਿੱਚ ਲਿਖਿਆ ਹੈ ਕਿ ਫੇਜ਼-7 ਦੇ ਰਿਹਾਇਸ਼ ਖੇਤਰ ਵਿੱਚ ਕੋਠੀ ਨੰ 200 ਤੋਂ 787 ਵਿੱਚ ਪਾਣੀ ਦੀ ਸਪਲਾਈ ਬਹੁਤ ਘੱਟ ਪ੍ਰੈਸ਼ਰ ਨਾਲ ਆਉਣ ਕਾਰਨ ਸਥਾਨਕ ਨਿਵਾਸੀਆਂ ਨੂੰ ਪਾਣੀ ਦੀ ਕਿੱਲਤ ਆ ਰਹੀ ਹੈ| ਜਿਸ ਕਾਰਨ ਦੂਜੀ ਅਤੇ ਤੀਜੀ ਮੰਜਲ ਦੇ ਮਕਾਨਾਂ ਵਿੱਚ ਪਾਣੀ ਨਹੀਂ ਚੜ੍ਹ ਰਿਹਾ ਹੈ| ਉਨ੍ਹਾਂ ਮੰਗ ਕੀਤੀ ਕਿ ਪਾਣੀ ਦਾ ਪ੍ਰੈਸ਼ਰ ਵਧਾਇਆ ਜਾਵੇ ਤਾਂ ਜੋ ਸਥਾਨਕ ਲੋਕਾਂ ਨੂੰ ਲੋੜੀਂਦਾ ਪਾਣੀ ਮਿਲ ਸਕੇ| ਉਹਨਾਂ ਦੱਸਿਆ ਕਿ ਇਸ ਖੇਤਰ ਵਿੱਚ ਕੋਠੀ ਨੰ-312 ਅਤੇ 313 ਵਿੱਚ ਬਹੁਤ ਬਦਬੂ ਫੈਲ ਗਈ ਹੈ ਜਿਸ ਕਾਰਨ ਇਸ ਪਾਸਿਓ ਲੰਘਣਾ ਵੀ ਬਹੁਤ ਮੁਸ਼ਕਿਲ ਹੈ| ਉਨ੍ਹਾਂ ਨੇ ਮੰਗ ਕੀਤੀ ਕੀ ਇਨਾਂ ਗਲੀਆਂ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਸਥਾਨਕ ਲੋਕ ਇੱਥੇ ਆਸਾਨੀ ਨਾਲ ਆ ਜਾ ਸਕਣ|

Leave a Reply

Your email address will not be published. Required fields are marked *