ਫੇਜ਼ 9 ਦੇ ਨੇਚਰ ਪਾਰਕ ਦੀ ਬਦਲੀ ਜਾਵੇਗੀ ਨੁਹਾਰ : ਰੂਬੀ

ਐਸ ਏ ਐਸ ਨਗਰ, 17 ਅਕਤੂਬਰ (ਸ.ਬ.) ਕੌਂਸਲਰ ਕਮਲਜੀਤ ਸਿੰਘ ਰੂਬੀ ਨੇ ਸੀਨੀਅਰ ਸਿਟੀਜਨਾਂ ਦੇ ਸੱਦੇ ਉਪਰ ਅੱਜ ਫੇਜ 9 ਦੇ ਨੇਚਰ ਪਾਰਕ ਦਾ ਦੌਰਾ ਕੀਤਾ| ਇਸ ਮੌਕੇ ਸ੍ਰੀ ਰੂਬੀ ਨੇ ਕਿਹਾ ਕਿ  ਇਸ ਨੇਚਰ ਪਾਰਕ ਦੀ ਨੁਹਾਰ ਬਦਲਣ ਲਈ ਉਹਨਾਂ ਵਲੋਂ ਉਪਰਾਲੇ ਕੀਤੇ ਜਾ ਰਹੇ ਹਨ| ਇਸ ਪਾਰਕ ਵਿਚ ਸੈਰ ਕਰਨ ਲਈ ਬਣੇ ਟ੍ਰੈਕ ਨੂੰ ਠੀਕ ਕਰਵਾਇਆ ਜਾਵੇਗਾ, ਪਾਰਕ ਵਿਚ ਹੋਰ ਬੈਂਚ ਰਖਵਾਏ ਜਾਣਗੇ ਤਾਂ ਕਿ ਪਾਰਕ ਵਿੱਚ ਆਉਣ ਵਾਲੇ ਸੀਨੀਅਰ ਸਿਟੀਜਨ ਉਹਨਾਂ ਉਪਰ ਬੈਠ ਸਕਣ| ਇਸ ਤੋਂ ਇਲਾਵਾ ਪਾਰਕ ਵਿੱਚ ਹੋਰ ਡਸਟਬਿਨ ਵੀ ਰਖੇ ਜਾਣਗੇ|  ਉਹਨਾਂ ਕਿਹਾ ਕਿ ਪਾਰਕ ਵਿਚ ਨਵਾਂ ਘਾਹ ਵੀ ਲਗਾਇਆ ਜਾਵੇਗਾ|  ਉਹਨਾਂ ਨੇ ਸੀਨੀਅਰ ਸਿਟੀਜਨਾਂ ਵਲੋਂ ਪਾਰਕ ਵਿਚ ਸਥਾਪਿਤ ਕੀਤੀ ਓਪਨ ਲਾਈਬ੍ਰੇਰੀ ਅਤੇ ਦਵਾਈਆਂ ਦਾ ਬਕਸਾ ਰੱਖਣ ਦਾ ਸਵਾਗਤ ਕੀਤਾ| ਇਸ ਮੌਕੇ ਕਰਨਲ ਟੀ ਬੀ ਐਸ ਬੇਦੀ ਅਤੇ ਹੋਰ ਪਤਵੰਤੇ ਹਾਜਿਰ ਸਨ|

Leave a Reply

Your email address will not be published. Required fields are marked *