ਫੇਜ਼-9 ਦੇ ਨੇਚਰ ਪਾਰਕ ਵਿੱਚ ਜਲ ਸੇਵਾ ਸ਼ੁਰੂ ਕੀਤੀ ਗਈ

ਐਸ ਏ ਐਸ ਨਗਰ, 9 ਅਗਸਤ (ਸ.ਬ.) ਫੇਜ਼-9 ਦੇ ਨੇਚਰ ਪਾਰਕ ਵਿੱਚ ਅੱਜ ਸਵੱਛ ਜਲ ਸੇਵਾ ਦਾ ਪ੍ਰਬੰਧ ਕੀਤਾ ਗਿਆ| ਕਰਨਲ ਟੀ. ਬੀ. ਐਸ ਬੇਦੀ ਨੇ ਦੱਸਿਆ ਕਿ ਇਸ ਨੇਚਰ ਪਾਰਕ ਵਿੱਚ ਜਲ ਦਾ ਕੋਈ ਵੀ ਪ੍ਰਬੰਧ ਨਹੀਂ ਸੀ| ਜਿਸ ਕਰਕੇ ਡਿਪਲਾਸਟ ਕੰਪਨੀ ਅਤੇ ਸੀਨੀਅਰ ਸਿਟੀਜਨਸ ਦੇ ਸਹਿਯੋਗ ਨਾਲ ਸਵੱਛ ਜਲ ਸੇਵਾ ਸ਼ੁਰੂ ਕੀਤੀ ਗਈ ਹੈ| ਉਹਨਾਂ ਦੱਸਿਆ ਕਿ 100 ਲੀਟਰ ਦਾ ਹਾਈ ਡੈਨਿਸਟੀ ਇੰਸੂਲੇਟੇਡ ਜਿਸ ਦੇ ਵਿੱਚ ਪਾਣੀ ਦਾ ਤਾਪਮਾਨ ਕਾਇਮ ਰੱਖਿਆ ਜਾ ਸਕਦਾ ਹੈ| ਟੈਂਕ ਤੋਂ ਪਹਿਲਾਂ ਇੱਕ ਪ੍ਰੀ-ਫਿਲਟਰ ਵੀ ਲਗਾਇਆ ਗਿਆ ਹੈ ਤਾਂ ਕਿ ਜਿਸ ਵਿੱਚ ਸਾਫ ਅਤੇ ਸਵੱਛ ਜਲ ਪੀਣ ਲਈ ਲੋਕਾਂ ਨੂੰ ਮਿਲ ਸਕੇ| ਇਸ ਮੌਕੇ ਕਂੌਸਲਰ ਕਰਮਜੀਤ ਸਿੰਘ ਰੂਬੀ, ਸ੍ਰੀ ਕੇ. ਜੇ. ਐਸ. ਬਰਾਰ, ਡਾ. ਹਰੀਸ਼ ਪੂਰੀ, ਬ੍ਰਗੇਡੀਅਰ ਏ. ਐਸ. ਕਵਾਤਰਾ, ਸ੍ਰੀ ਗੁਲਸ਼ਨ ਵੀਰ ਅਤੇ ਹੋਰ ਸੀਨੀਅਰ ਸਿਟੀਜਨਸ ਕੌਂਸਲਰ ਵੀ ਮੌਜੂਦ ਸਨ|

Leave a Reply

Your email address will not be published. Required fields are marked *