ਫੇਜ਼ 9 ਦੇ ਨੇਚਰ ਪਾਰਕ ਵਿੱਚ ਦਵਾਈਆਂ ਲਈ ਬਕਸਾ ਰੱਖਿਆ

ਐਸ ਏ ਐਸ ਨਗਰ, 7 ਅਕਤੂਬਰ (ਸ.ਬ.) ਸਥਾਨਕ ਫੇਜ਼ 9 ਵਿਖੇ ਇਲਾਕਾ ਵਾਸੀਆਂ ਵਲੋਂ ਕਰਨਲ ਟੀ ਬੀ ਐਸ ਬੇਦੀ ਦੀ ਅਗਵਾਈ ਵਿੱਚ ਨੇਚਰ ਪਾਰਕ ਵਿਖੇ ਦਵਾਈਆਂ ਲਈ ਇਕ ਬਕਸਾ ਰੱਖਿਆ ਗਿਆ| ਇਸ ਮੌਕੇ ਗੱਲਬਾਤ ਕਰਦਿਆਂ ਕਰਨਲ ਬੇਦੀ ਨੇ ਕਿਹਾ ਕਿ ਇਸ ਡੱਬੇ ਵਿੱਚ ਕੋਈ ਵੀ ਵਿਅਕਤੀ ਆਪਣੇ ਘਰ ਵਿੱਚ ਪਈਆਂ ਫਾਲਤੂ ਦਵਾਈਆਂ ਦਾਨ ਕਰ ਸਕਦਾ ਹੈ ਪਰ ਉਹਨਾਂ ਦਵਾਈਆਂ ਦੀ ਮਿਆਦ ਨਾ ਪੁਗੀ ਹੋਵੇ| ਉਹਨਾਂ ਕਿਹਾ ਕਿ ਦਾਨ ਕੀਤੀਆਂ ਹੋਈਆਂ ਦਵਾਈਆਂ ਗਰੀਬ ਲੋਕਾਂ ਵਿੱਚ ਵੰਡੀਆਂ ਜਾਣਗੀਆਂ|  ਉਹਨਾਂ ਦੱਸਿਆ ਕਿ ਬ੍ਰਿਗੇਡੀਅਰ ਤੇ ਡਾਕਟਰ ਏ ਐਸ ਕਵਾਤਰਾ ਦੀ ਅਗਵਾਈ ਵਿੱਚ ਬਹਿਲੋਲਪੁਰ ਬਲਾਕ ਮਾਜਰੀ ਵਿਖੇ ਮੈਡੀਕਲ ਕੈਂਪ ਲਗਾ ਕੇ ਗਰੀਬਾਂ ਨੂੰ  ਮੁਫਤ ਦਵਾਈਆਂ ਵੰਡੀਆਂ ਗਈਆਂ| ਇਸ ਮੌਕੇ  ਲੋਕਾਂ ਦੀ ਮੁਫਤ ਜਾਂਚ ਵੀ ਕੀਤੀ ਗਈ| ਇਸ ਮੌਕੇ ਕੇ ਜੇ ਐਸ ਬਰਾੜ, ਡਾਕਟਰ ਹਰੀਸ਼ਪੁਰੀ, ਗੁਲਸ਼ਨਵੀਰ ਸਿੰਘ,  ਬੀ ਐਸ ਭਾਟੀਆ ਵੀ ਮੌਜੂਦ ਸਨ|

Leave a Reply

Your email address will not be published. Required fields are marked *