ਫੇਜ਼-9 ਦੇ ਨੇਚਰ ਪਾਰਕ ਵਿੱਚ ਫਸਟ ਏਡ ਬਾਕਸ ਲਗਾਇਆ

ਐਸ. ਏ. ਐਸ ਨਗਰ, 20 ਅਗਸਤ (ਸ.ਬ.) ਫੇਜ਼-9 ਦੇ ਨੇਚਰ ਪਾਰਕ ਵਿੱਚ ਸੀਨੀਅਰ ਸਿਟੀਜਨਸ ਨੇ ਮਿਲ ਕੇ ਫਸਟ ਏਡ ਬਾਕਸ ਲਗਾਇਆ| ਸਭ ਤੋਂ ਜਿਆਦਾ ਉਮਰ ਦੇ 92 ਸਾਲਾ ਸੀ੍ਰ. ਟੀ. ਸੀ. ਕਟੋਚ ਨੇ ਫਸਟ ਏਡ ਬਾਕਸ ਦਾ ਉਦਘਾਟਨ ਕੀਤਾ| ਕਰਨਲ ਟੀ. ਬੀ. ਐਸ ਬੇਦੀ ਨੇ ਦੱਸਿਆ ਕਿ ਇਸ ਬਾਕਸ ਦੇ ਬਾਹਰ ਫ੍ਰੀ ਐਂਬੂਲੈਂਸ ਦਾ ਫੋਨ ਨੰਬਰ ਅਤੇ ਮੁਹਾਲੀ ਦੇ ਸਾਰੇ ਵੱਡੇ ਹਸਪਤਾਲਾਂ ਦੇ ਨੰਬਰ ਲਗਾਏ ਗਏ ਹਨ ਕਿਸੇ ਵੀ ਐਮਰਜੈਂਸੀ ਲਈ|
ਇਸ ਤੋਂ ਇਲਾਵਾ ਫਸਟ ਏਡ ਕਿੱਟ ਰੱਖੀ ਗਈ ਹੈ| ਜਿਸ ਵਿੱਚ ਚੋਟ ਲੱਗਣ ਤੇ ਮੱਲਮ ਪੱਟੀ, ਬੈਂਡੇਜ਼ ਅਤੇ ਹੋਰ ਐਮਰਜੈਂਸੀ ਦਵਾਈਆਂ ਰੱਖੀਆਂ ਗਈਆਂ ਹਨ| ਫਸਟ ਏਡ ਬਾਕਸ ਬਾਰੇ ਹਿਦਾਇਤਾਂ ਵੀ ਲਿਖੀਆਂ ਗਈਆਂ ਹਨ| ਇਸ ਮੌਕੇ ਤੇ ਸ੍ਰੀ ਕੇ. ਜੇ. ਐਸ. ਬਰਾੜ, ਸ੍ਰੀ. ਬੀ. ਐਸ ਭਾਟੀਆ, ਸ੍ਰੀ ਗੁਲਸ਼ਨ ਵੀਰ ਅਤੇ ਡਾ. ਹਰੀਸ਼ ਪੂਰੀ ਸ਼ਾਮਿਲ ਸਨ|
ਵਾਰਡ ਦੇ ਕੌਂਸਲਰ ਸ੍ਰੀ ਕਮਲਜੀਤ ਸਿੰਘ ਰੂਬੀ ਨੇ ਇਸ ਕੰਮ ਅਤੇ ਸੀਨੀਅਰ ਸਿਟੀਜਨਸ ਦੀ ਸ਼ਲਾਘਾ ਕੀਤੀ|

Leave a Reply

Your email address will not be published. Required fields are marked *