ਫੇਜ਼-9 ਦੇ ਨੇਚਰ ਪਾਰਕ ਵਿੱਚ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ

ਐਸ. ਏ. ਐਸ ਨਗਰ, 5 ਜੂਨ (ਸ.ਬ.) ਫੇਜ਼-9 ਦੇ ਨੇਚਰ ਪਾਰਕ ਵਿੱਚ ਡੀ. ਜੈਡ. ਜੇ ਜਿਮ ਅਤੇ ਸਪਾ ਵੱਲੋਂ ਨੇਚਰ ਪਾਰਕ ਵਿੱਚ ਵਾਤਾਵਰਣ ਦਿਵਸ ਮਨਾਇਆ ਗਿਆ| ਇਸ ਮੌਕੇ ਜਿਮ ਦੇ ਸਾਰੇ ਸਟਾਫ ਨੇ ਮਿਲ ਕੇ ਨਵੇਂ ਬੂਟੇ ਲਗਾਏ ਅਤੇ ਸੈਰ ਕਰ ਰਹੇ ਲੋਕਾਂ ਨੂੰ ਸਵੱਛ ਅਤੇ ਗ੍ਰੀਨ ਭਾਰਤ ਬਨਾਉਣ ਵਾਸਤੇ ਇਸ ਮੁੰਹਿਮ ਦੀ ਸ਼ੁਰੂਆਤ ਕੀਤੀ|
ਕਰਨਲ ਟੀ. ਬੀ. ਐਸ ਬੇਦੀ ਅਤੇ ਸੀਨੀਅਰ ਸੀਟੀਜਨਸ ਨੇ ਪਾਰਕ ਦਾ ਵਾਤਾਵਰਣ ਸਵੱਛ ਬਨਾਉਣ ਦਾ ਪ੍ਰਣ ਲਿਆ ਅਤੇ ਇਸ ਕੰਮ ਦੀ ਸ਼ਲਾਘਾ ਕੀਤੀ|

Leave a Reply

Your email address will not be published. Required fields are marked *