ਫੇਜ਼ 9 ਵਿੱਚ ਅੱਗ ਲੱਗਣ ਕਾਰਨ ਕਲੀਨਿਕ ਸੜ ਕੇ ਸੁਆਹ

ਐਸ ਏ ਐਸ ਨਗਰ, 13 ਅਪ੍ਰੈਲ (ਸ.ਬ.) ਸਥਾਨਕ ਫੇਜ਼ 9 ਵਿੱਚ ਮਕਾਨ ਨੰਬਰ ਐਚ ਈ 211 ਵਿੱਚ ਸਥਿਤ ਇੱਕ ਡਾਕਟਰ ਦੇ ਕਲੀਨਿਕ ਵਿੱਚ ਬੀਤੀ ਰਾਤ ਕਿਸੇ ਕਾਰਨ ਅੱਗ ਲੱਗ ਜਾਣ ਕਲੀਨਿਕ ਸੜ ਕੇ ਸੁਆਹ ਹੋ ਗਿਆ|
ਮੌਕੇ ਉਪਰ ਮੌਜੂਦ ਮਕਾਨ ਨੰਬਰ ਐਚ ਈ 211 ਦੇ ਵਸਨੀਕ ਡਾ. ਡੀਪਮ ਦੱਤਾ ਨੇ ਦੱਸਿਆ ਕਿ ਇਸ ਮਕਾਨ ਵਿੱਚ ਹੇਠਲੀ ਮੰਜਿਲ ਵਿੱਚ ਉਸਦਾ ਕਲੀਨਿਕ ਹੈ ਅਤੇ ਉਪਰਲੀ ਮੰਜਿਲ ਉਪਰ ਉਸਦੀ ਰਿਹਾਇਸ਼ ਹੈ| ਬੀਤੀ ਰਾਤ ਸਾਢੇ ਬਾਰਾਂ ਵਜੇ ਉਹ ਇਸ ਕਲੀਨਿਕ ਦਾ ਮੁੱਖ ਸਵਿੱਚ ਬੰਦ ਕਰਕੇ ਉਪਰ ਆਪਣੀ ਰਿਹਾਇਸ਼ ਵਿੱਚ ਚਲਾ ਗਿਆ| ਸਵੇਰੇ ਚਾਰ ਕੁ ਵਜੇ ਧੂੰਏ ਕਾਰਨ ਉਸ ਨੂੰ ਘੁੱਟਣ ਮਹਿਸੂਸ ਹੋਈ ਤੇ ਜਾਗ ਆ ਗਈ ਤਾਂ ਉਸਨੇ ਵੇਖਿਆ ਕਿ ਕਲੀਨਿਕ ਵਿੱਚ ਹਰ ਪਾਸੇ ਧੂੰਆਂ ਹੀ ਭਰਿਆ ਹੋਇਆ ਸੀ| ਉਹ ਤੁਰੰਤ ਗੁਆਂਢੀਆਂ ਦੀ ਛੱਤ ਰਾਹੀਂ ਹੇਠਾਂ ਉਤਰਿਆ ਤੇ ਵੇਖਿਆ ਕਿ ਅੱਂਗ ਲੱਗਣ ਕਾਰਨ ਕਲੀਨਿਕ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ| ਉਸਨੇ ਦੱਸਿਆ ਕਿ ਇਸ ਅੱਗ ਕਾਰਨ ਕਲੀਨਿਕ ਦੀ ਛੱਤ ਨੂੰ ਵੀ ਨੁਕਸਾਨ ਪਹੁੰਚਿਆ ਹੈ ਅਤੇ ਦੀਵਾਰਾਂ ਵਿਚ ਤਰੇੜਾਂ ਆ ਗਈਆਂ ਹਨ| ਉਸਨੇ ਦੱਸਿਆ ਕਿ ਉਸਦਾ ਅੰਦਾਜਨ 10 ਲੱਖ ਦਾ ਨੁਕਸਾਨ ਹੋ ਗਿਆ ਹੈ|

Leave a Reply

Your email address will not be published. Required fields are marked *