ਫੇਜ਼ 9 ਵਿੱਚ ਨਗਰ ਨਿਗਮ ਵਲੋਂ ਫੌਗਿੰਗ ਕਰਵਾਈ ਗਈ

ਐਸ ਏ ਐਸ ਨਗਰ, 7 ਅਕਤੂਬਰ (ਸ.ਬ.) ਸਥਾਨਕ ਫੇਜ 9 ਵਿਚ ਅੱਜ  ਨਗਰ ਨਿਗਮ ਦੀ ਟੀਮ ਵਲੋਂ ਫੌਗਿੰਗ ਕਰਵਾਈ ਗਈ ਤਾਂ ਕਿ ਮੱਛਰਾਂ ਦਾ ਸਫਾਇਆ ਹੋ ਸਕੇ| ਇਸ ਪੱਤਰਕਾਰ ਨੇ ਮੌਕੇ ਉਪਰ ਜਾ ਕੇ ਵੇਖਿਆ ਤਾਂ ਪਹਿਲਾਂ ਨਿਗਮ ਦੀ ਗੱਡੀ ਵਲੋਂ ਬਹੁਤ ਘੱਟ ਪ੍ਰੈਸਰ ਨਾਲ ਫੌਗਿੰਗ ਕੀਤੀ ਜਾ ਰਹੀ ਸੀ ਅਤੇ ਇਕ ਤਰਾਂ ਫੌਗਿੰਗ ਕਰਨ ਦਾ ਦਿਖਾਵਾ ਜਿਹਾ ਹੀ ਕੀਤਾ ਜਾ ਰਿਹਾ ਸੀ ਪਰ ਜਦੋਂ ਪੱਤਰਕਾਰ ਤੇ ਫੋਟੋਗ੍ਰਾਫਰ ਉਥੇ ਜਾ ਕੇ ਫੋਟੋਆਂ ਖਿਚਣ ਲਗੇ ਤਾਂ ਨਿਗਮ  ਦੀ ਟੀਮ ਨੇ ਫੌਗਿੰਗ ਕਰਨ ਵਾਲੀ ਗੱਡੀ ਵਿਚੋਂ ਪ੍ਰੈਸ਼ਰ ਪੂਰਾ ਵਧਾ ਕੇ ਫੌਗਿੰਗ ਕਰਨੀ ਸ਼ੁਰੂ ਕਰ ਦਿਤੀ|

Leave a Reply

Your email address will not be published. Required fields are marked *