ਫੈਕਟਰੀ ਦੀ ਰਹਿੰਦ-ਖੁਹੰਦ ਨੂੰ ਅੱਗ ਲਗਾਉਣ ਕਾਰਨ ਲੋਕ ਪ੍ਰੇਸ਼ਾਨ

ਬਨੂੜ, 23 ਜੁਲਾਈ (ਅਭਿਸ਼ੇਕ ਸੂਦ) ਬਨੂੜ ਰਾਜਪੁਰਾ ਮੁੱਖ ਮਾਰਗ ਤੇ ਸਥਿਤ ਇੱਕ ਸ਼ਹਿਦ ਬਣਾਉਣ ਵਾਲੀ ਫੈਕਟਰੀ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਤੇ ਵਿਭਾਗ ਦੇ ਕਿਸੇ ਵੀ ਅਫਸਰ ਦੀ ਨਜ਼ਰ ਨਹੀਂ ਪੈ ਰਹੀ ਹੈ| ਇਸ ਫੈਕਟਰੀ ਦੇ ਨੇੜੇ ਜਾਂਸਲਾ ਵਿਖੇ ਗੁਦਾਮ ਬਣਾਇਆ ਗਿਆ ਹੈ ਜਿਸ ਵਿੱਚ ਫੈਕਟਰੀ ਦੀ ਰਹਿੰਦ-ਖੁਹੰਦ ਨੂੰ ਅੱਗ ਲੱਗਾ ਦਿੱਤੀ ਜਾਂਦੀ ਹੈ| ਜਿਸ ਕਾਰਨ ਪਿੰਡਾਂ ਵਿੱਚ ਬਹੁਤ ਜਿਆਦਾ ਪ੍ਰਦੂਸ਼ਣ ਫੈਲ ਰਿਹਾ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਫੈਕਟਰੀ ਗੁਦਾਮ ਵਿੱਚ ਅੱਗ ਲੱਗਣ ਨਾਲ ਮੇਨ ਹਾਈਵੇ ਤੇ ਧੂੰਆ ਫੈਲ ਗਿਆ| ਜਿਸਨੂੰ ਦੇਖ ਕੇ ਨੇੜੇ ਡਿਊਟੀ ਤੇ ਤਾਇਨਾਤ ਹਾਈਵੇ ਪੁਲੀਸ ਕਰਮਚਾਰੀ ਇਸ ਗੁਦਾਮ ਵਿੱਚ ਪਹੁੰਚੇ ਅਤੇ ਗੁਦਾਮ ਦੇ ਕਰਮਚਾਰੀਆਂ ਨੂੰ ਅੱਗ ਤੇ ਕਾਬੂ ਪਾਉਣ ਲਈ ਕਿਹਾ| ਉਨ੍ਹਾਂ ਕਰਮਚਾਰੀਆਂ ਨੇ ਪਾਣੀ ਦੀ ਬਾਲਟੀਆਂ ਨਾਲ ਅੱਗ ਬੁਝਾਈ ਜਿਸ ਨੂੰ ਦੇਖਕੇ ਪਤਾ ਲਗਿਆ ਕਿ ਗੁਦਾਮ ਵਿਚ ਅੱਗ ਬੁਝਾਉਣ ਲਈ ਫਾਇਰ ਸੇਫਟੀ ਦਾ ਕੋਈ ਵੀ ਪ੍ਰਬੰਧ ਨਹੀਂ ਹੈ| ਇਸ ਬਾਰੇ ਪੁੱਛੇ ਜਾਣ ਤੇ ਫੈਕਟਰੀ ਦੇ ਅਧਿਕਾਰੀਆਂ ਨੇ ਕੋਈ ਸੂਚਨਾ ਨਹੀਂ ਦਿੱਤੀ| ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਐਸ. ਐਸ. ਮਠਾੜੂ ਨੇ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ|

Leave a Reply

Your email address will not be published. Required fields are marked *