ਫੈਕਟਰੀ ਵਿੱਚ ਕਲੋਰੀਨ ਦਾ ਟੈਂਕ ਫੱਟਣ ਨਾਲ ਹੋਇਆ ਧਮਾਕਾ, ਇਕ ਮੁਲਾਜ਼ਮ ਦੀ ਮੌਤ
ਨੰਗਲ, 15 ਮਈ (ਸ.ਬ.) ਪੰਜਾਬ ਐਂਡ ਕੈਮੀਕਲ ਲਿਮਟਿਡ ਫੈਕਟਰੀ (ਪੀ.ਏ. ਸੀ. ਐਲ.) ਜੋ ਕਿ ਪੰਜਾਬ ਸਰਕਾਰ ਦੀ ਕੰਪਨੀ ਹੈ, ਵਿੱਚ ਕਲੋਰੀਨ ਦਾ ਟੈਂਕ ਫੱਟਣ ਨਾਲ ਇਕ ਮੁਲਾਜ਼ਮ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ| ਮ੍ਰਿਤਕ ਦੀ ਪਛਾਣ ਰਾਜਿੰਦਰ ਸ਼ਰਮਾ ਦੇ ਰੂਪ ਵਿੱਚ ਹੋਈ ਹੈ| ਜਾਣਕਾਰੀ ਮੁਤਾਬਕ ਇਕ ਪ੍ਰਾਈਵੇਟ ਫੈਕਟਰੀ ਸੀ.ਜੀ.ਐਲ., ਪੀ.ਏ.ਸੀ. ਐਲ. ਕੰਪਨੀ ਤੋਂ ਕਲੋਰੀਨ ਗੈਸ ਲੈਂਦੀ ਹੈ ਤੇ ਫੈਕਟਰੀ ਵਿੱਚ ਕਲੋਰੀਨ ਦਾ ਟੈਂਕ ਫੱਟਣ ਨਾਲ ਇਹ ਹਾਦਸਾ ਵਾਪਰ ਗਿਆ| ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਥਾਨਕ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ|