ਫੈਡਰਰ ਅਤੇ ਨਡਾਲ ਵਿੱਚ ਹੁਣ ਵੀ ਹੈ ਦਮ : ਬੇਕਰ

ਮੋਨਾਕੋ, 15 ਫਰਵਰੀ (ਸ.ਬ.) ਜਰਮਨੀ ਦੇ ਮਹਾਨ ਟੈਨਿਸ ਖਿਡਾਰੀ ਬੋਰਿਸ ਬੇਕਰ ਦਾ ਮੰਨਣਾ ਹੈ ਕਿ ਰੋਜ਼ਰ ਫੈਡਰਰ ਅਤੇ     ਰਫੇਲ ਨਡਾਲ ਜਿਹੇ ਖਿਡਾਰੀਆਂ ਵਿੱਚ ਅਜੇ ਤੱਕ ਵੀ ਖੇਡ ਖੇਡਣ ਦੀ ਸ਼ਕਤੀ, ਦਮ ਅਤੇ ਆਤਮਵਿਸ਼ਵਾਸ, ਪਹਿਲਾਂ ਦੀ ਤਰ੍ਹਾਂ ਕਾਇਮ ਹੈ| ਇਹ ਖਿਡਾਰੀ ਜੋ ਕਿ ਉਮਰ ਅਤੇ ਸੱਟਾਂ ਨਾਲ ਲੜਨ ਬਾਵਜੂਦ ਆਸਟਰੇਲੀਆ ਓਪਨ ਦੇ ਫਾਈਨਲ ਵਿੱਚ ਪਹੁੰਚੇ ਅਤੇ ਫਿਰ ਫੈਡਰਰ ਨੇ ਖਿਤਾਬ ਜਿੱਤਿਆ|
ਬੇਕਰ ਨੇ ਕਿਹਾ ਕਿ ਆਸਟਰੇਲੀਆ ਓਪਨ ਦੀ ਸ਼ੁਰੂਆਤ ਵਿੱਚ ਪਹਿਲਾ ਸਾਰੇ ਪੁੱਛ ਰਹੇ ਸੀ ਕਿ ਇਹ ਖਿਡਾਰੀ ਕਿੱਥੇ ਤੱਕ ਜਾਣਗੇ| ਟੂਰਨਾਮੈਂਟ ਤੋਂ ਬਾਅਦ ਇਨ੍ਹਾਂ ਨੇ ਦਿਖਾ ਦਿੱਤਾ ਕਿ ਇਹ ਸ਼ਿਖਰ ਤੱਕ ਜਾ ਸਕਦੇ ਹਨ| ਮੈਲਬਰਨ ਵਿੱਚ ਫੈਡਰਰ ਜਿਸ ਤਰ੍ਹਾਂ ਖੇਡੇ ਉਹ ਇਹ ਦਰਸਾਉਂਦਾ ਹੈ ਕਿ ਹੁਣ ਵੀ ਉਨ੍ਹਾਂ ਵਿੱਚ ਦਮ ਹੈ ਅਤੇ ਇਹ ਨਡਾਲ ਦੇ ਲਈ ਵੀ ਸਹੀ ਹੈ| ਬੇਕਰ ਨੇ ਕਿਹਾ ਕਿ ਫੈਡਰਰ ਨੇ 18 ਗ੍ਰੈਂਡਸਲੈਮ ਖਿਤਾਬ ਜਿੱਤਣ ਨੂੰ ਬਿਲਕੁਲ ਆਸਾਨ ਬਣਾ ਦਿੱਤਾ| ਉਨ੍ਹਾਂ ਕਿਹਾ ਕਿ 18 ਗ੍ਰੈਂਡਸਲੈਮ ਖਿਤਾਬ ਜਿੱਤਣਾ ਬੜੀ ਵੱਡੀ ਗੱਲ ਹੈ, ਅਜਿਹਾ ਕੌਣ ਕਰਦਾ ਹੈ ਪਰ ਫੈਡਰਰ ਨੇ ਇਸ ਨੂੰ ਕਿੰਨਾ ਆਸਾਨ ਬਣਾ ਦਿੱਤਾ|

Leave a Reply

Your email address will not be published. Required fields are marked *