ਫੈਡਰਰ ਹਮਵਤਨ ਖਿਡਾਰੀ ਵਾਵਰਿੰਕਾ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚੇ

ਸਿਨਸਿਨਾਟੀ, 18 ਅਗਸਤ (ਸ.ਬ.) ਸਵਿਜ਼ਰਲੈਂਡ ਦੇ ਰੋਜਰ ਫੈਰਰ ਨੇ ਹਮਵਤਨ ਸਟੇਨਿਸਲਾਸ ਵਾਵਰਿੰਕਾ ਖਿਲਾਫ ਆਪਣੀ ਬਾਦਸ਼ਾਹਤ ਕਾਇਮ ਰੱਖਦੇ ਹੋਏ ਸਿਨਸਿਨਾਟੀ ਮਾਸਟਰਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ| ਫੈਡਰਰ ਲਈ ਹਾਲਾਂਕਿ ਮੁਕਾਬਲਾ ਆਸਾਨ ਨਹੀਂ ਰਿਹਾ ਪਰ ਉਸ ਨੇ ਵਾਵਰਿੰਕਾ ਨੂੰ 6-7, 7-6, 6-2 ਨਾਲ ਮਾਤ ਦਿੱਤੀ| ਉਸ ਨੇ ਇਸ ਦੇ ਨਾਲ ਹੀ ਹਮਵਤਨ ਖਿਡਾਰੀ ਖਿਲਾਫ ਆਪਣੀ ਜਿੱਤ ਦਾ ਕੈਰੀਅਰ ਰਿਕਾਰਡ 21-3 ਤੱਕ ਪਹੁੰਚਾ ਦਿੱਤਾ| ਸ਼ੁਰੂਆਤ ਵਿੱਚ ਮੈਚ ਇਕ ਪਾਸੜ ਮੰਨਿਆ ਜਾ ਰਿਹਾ ਸੀ ਪਰ ਪਹਿਲਾ ਸੈਟ ਹਾਰਨ ਦੇ ਬਾਅਦ ਵਾਵਰਿੰਕਾ ਨੇ ਤਜ਼ਰਬੇਕਾਰ ਫੈਡਰਰ ਖਿਲਾਫ ਦੂਜਾ ਸੈਟ ਵੀ ਟਾਈਬ੍ਰੇਕ ਵਿੱਚ ਪਹੁੰਚਾਉਂਦੇ ਹੋਏ ਇਸ ਨੂੰ ਰੋਮਾਂਚਕ ਬਣਾ ਦਿੱਤਾ| ਖਰਾਬ ਮੌਸਮ ਕਾਰਨ ਮੈਚ ਨੂੰ ਤੀਜੇ ਸੈਟ ਵਿੱਚ ਥੋੜੀ ਦੇਰ ਲਈ ਰੋਕਣਾ ਪਿਆ ਪਰ ਇਸ ਦੇ ਦੋਬਾਰਾ ਸ਼ੁਰੂ ਹੋਣ ਉਤੇ ਫੈਡਰਰ ਨੇ ਅਲੱਗ ਹੀ ਕਲਾਸ ਦਿਖਾਈ ਅਤੇ ਆਖਰੀ ਸੈਟ 6-2 ਨਾਲ ਜਿੱਤ ਕੇ ਮੈਚ ਨੂੰ ਆਪਣੇ ਨਾਂ ਕਰ ਲਿਆ| ਹਾਲਾਂਕਿ ਜਿੱਥੇ ਫੈਡਰਰ ਨੇ ਉਲਟਫੇਰ ਟਾਲਦੇ ਹੋਏ ਅਗਲੇ ਦੌਰ ਵਿੱਚ ਜਗ੍ਹਾ ਬਣਾਈ ਉਥੇ ਹੀ ਵਿਸ਼ਵ ਦੇ ਚੌਥੇ ਨੰਬਰ ਦੇ ਖਿਡਾਰੀ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤਰੋ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ| ਪੋਤਰੋ ਨੂੰ ਬੈਲਜੀਅਮ ਦੇ ਡੇਵਿਡ ਗੋਫਿਨ ਨੇ 7-6, 7-6 ਨਾਲ ਹਰਾਇਆ| ਗੋਫਿਨ ਨੇ ਇਸ ਰੋਮਾਂਚਕ ਮੈਚ ਨੂੰ ਬੈਕਹੈਂਡ ਵਿਨਰ ਨਾਲ ਖਤਮ ਕੀਤਾ| ਬੈਲਜੀਅਮ ਖਿਡਾਰੀ ਨੂੰ ਹਾਲਾਂਕਿ ਹੁਣ ਸੈਮੀਫਾਈਨਲ ਮੈਚ ਵਿੱਚ ਫੈਡਰਰ ਦੀ ਸਖਤ ਚੁÎਣੌਤੀ ਝਲਣੀ ਹੋਵੇਗੀ ਜਦਕਿ ਇਕ ਹੋਰ ਆਖਰੀ ਚਾਰ ਮੁਕਾਬਲਿਆਂ ਵਿੱਚ ਸਾਬ ਕਾ ਨੰਬਰ ਇਕ ਸਰਬਿਆ ਦੇ ਨੋਵਾਕ ਜੋਕੋਵਿਚ ਅਤੇ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਆਹਮੋ-ਸਾਹਮਣੇ ਹੋਣਗੇ|

Leave a Reply

Your email address will not be published. Required fields are marked *