ਫੈਮਿਲੀ ਪਲਾਨਿੰਗ ਐਸੋਸੀਏਸ਼ਨ ਨੇ 69ਵਾਂ ਸਥਾਪਨਾ ਦਿਵਸ ਮਨਾਇਆ

ਐਸ ਏ ਐਸ ਨਗਰ, 23 ਜੁਲਾਈ (ਸ.ਬ.) ਫੈਮਿਲੀ ਪਲਾਨਿੰਗ ਐਸੋਸੀਏਸ਼ਨ ਆਫ਼ ਇੰਡੀਆ, ਮੁਹਾਲੀ ਬਰਾਂਚ ਵਲੋਂ ਸਿਹਤ ਭਵਨ, ਫੇਜ਼ 3-ਏ, ਮੁਹਾਲੀ ਵਿਖੇ 69ਵਾਂ ਸਥਾਪਨਾ ਦਿਵਸ ਮਨਾਇਆ ਗਿਆ|
ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀ ਵਿਸ਼ਾਲ ਵਾਸਵਾਨੀ, ਏਰੀਆ ਮੈਨੇਜਰ, ਲਾਰਸਨ ਐਂਡ ਟੁਬਰੋਂ, ਚੰਡੀਗੜ੍ਹ ਨੇ ਕਿਹਾ ਕਿ|ਸਮਾਜ ਦੀ ਤਰੱਕੀ ਲਈ ਚੰਗੀ ਸਿਹਤ ਬਹੁਤ ਜਰੂਰੀ ਹੈ|Þਜਿਸ ਲਈ ਫੈਮਿਲੀ ਪਲਾਨਿੰਗ ਐਸੋਸੀਏਸ਼ਨ ਆਫ਼ ਇੰਡੀਆ ਅਹਿਮ ਯੋਗਦਾਨ ਪਾ ਰਹੀ ਹੈ| ਅਪਣੀ ਜਿੰਮੇਵਾਰੀ ਸਮਾਜ ਦੇ ਪ੍ਰਤੀ ਸਮਝਦੇ ਹੋਏ ਲਾਰਸਨ ਐਂਡ ਟੁਬਰੌ ਫੈਮਿਲੀ ਪਲਾਨਿੰਗ ਐਸੋਸੀਏਸ਼ਨ ਆਫ਼ ਇੰਡੀਆ, ਸਕੂਲਾਂ ਅਤੇ ਸਲੱਮ ਕਾਲੋਨੀਆਂ ਵਿੱਚ ਸਿਹਤ ਕੈਂਪ ਲਗਾਉਣ ਵਿੱਚ ਮਦਦ ਕਰ ਰਹੀ ਹੈ| ਇਸ ਲਈ ਆਮ ਲੋਕਾਂ ਨੂੰ ਇਸ ਸੰਸਥਾ ਦੀ ਵੱਧ ਚੜ ਕੇ ਮਦਦ ਕਰਨੀ ਚਾਹੀਦੀ ਹੈ|
ਸ੍ਰੀ ਇੰਦਰਪਾਲ ਸਿੰਘ ਬਾਜਵਾ, ਉਪ ਪ੍ਰਧਾਨ, ਫੈਮਿਲੀ ਪਲਾਨਿੰਗ ਐਸੋਸੀਏਸ਼ਨ ਆਫ਼ ਇੰਡੀਆ, ਮੁਹਾਲੀ ਬਰਾਂਚ ਨੇ ਕਿਹਾ ਇਹ ਸੰਸਥਾ 1949 ਵਿੱਚ ਮੁੰਬਈ ਵਿੱਚ ਸ਼ੁਰੂ ਹੋਈ ਸੀ ਅਤੇ ਅੱਜ ਦੇਸ਼ ਭਰ ਵਿਚ ਕੰਮ ਕਰ ਰਹੀ ਹੈ| ਅਤੇ ਮੁਹਾਲੀ ਬਰਾਂਚ 1991 ਤੋਂ ਮੁਹਾਲੀ ਅਤੇ ਚੰਡੀਗੜ੍ਹ ਦੀਆਂ ਸਲਮ ਕਲੋਨੀਆਂ ਵਿੱਚ ਸਿਹਤ ਸੰਬਧੀ ਸੇਵਾਵਾਂ ਦੇ ਰਹੀ ਹੈ ਇਸ ਤੋਂ ਇਲਾਵਾ ਪਿੰਡਾਂ ਦੇ ਸਕੂਲਾਂ ਵਿੱਚ ਕਿਸ਼ੋਰ ਸਿਖਿਆ ਤੇ ਕੰਮ ਕਰ ਰਹੀ ਹੈ| ਸ੍ਰੀ ਹਰਿੰਦਰ ਪਾਲ ਸਿੰਘ, ਨਿਗਰਾਨੀ ਅਤੇ ਮੁਲਾਂਕਣ ਅਫਸਰ ਨੇ ਮੁਹਾਲੀ ਬਰਾਂਚ ਦੇ ਕੁੱਝ ਮੀਲ ਪੱਥਰਾਂ ਬਾਰੇ ਗੱਲ ਕੀਤੀ ਅਤੇ ਮੁਹਾਲੀ ਬਰਾਂਚ ਨੇ ਬਰਾਂਚ ਦੀਆਂ ਗਤੀਵਿਧੀਆਂ ਉੱਤੇ ਚਾਨਣਾ ਪਾਇਆ|
ਇਸ ਤੋਂ ਇਲਾਵਾ ਸ਼੍ਰੀ ਐਨ ਕੇ ਸ਼ਾਰਦਾ, ਮੈਂਬਰ, ਮੁਹਾਲੀ ਬ੍ਰਾਂਚ ਨੇ ਸੰਸਥਾ ਦੇ ਵਿਸਤਾਰ ਲਈ ਵਲੰਟੀਅਰ ਦੇ ਰੋਲ ਉਪਰ ਚਾਨਣਾ ਪਾਇਆ ਅਤੇ ਉਨ੍ਹਾਂ ਦੱਸਿਆਂ ਕਿਵੇਂ ਲੋਕਾਂ ਦੇ ਜੀਵਨ ਪਧੱਰ ਦਾ ਸੁਧਾਰ ਹੋਇਆ ਹੈ| ਇਸ ਦੇ ਨਾਲ ਹੀ ਉਦਯੋਗਿਕ ਘਰਾਣੇ ਦੇ ਸਹਿਯੋਗ ਬਾਰੇ ਵੀ ਦੱਸਿਆ|
ਇਸ ਮੌਕੇ ਉੱਤੇ ਸੰਸਥਾ ਦੇ ਯੂਥ ਵਲੰਟੀਅਰਜ਼ ਨੇ ਨਸ਼ਿਆਂ ਦੇ ਉੱਤੇ ਨਾਟਕ ਅਤੇ ਕੁਇਜ਼ ਪੇਸ਼ ਕੀਤੀ, ਕਵਿਤਾਵਾਂ, ਗਾਣੇ, ਅਤੇ ਅੱਜ ਦੀਆਂ ਸਮਾਜਿਕ ਬੁਰਾਈਆਂ ਉੱਤੇ ਪ੍ਰੋਗਰਾਮ ਪੇਸ਼ ਕੀਤੇ ਗਏ|

Leave a Reply

Your email address will not be published. Required fields are marked *