ਫੈਮਿਲੀ ਪਲਾਨਿੰਗ ਐਸੋਸੀਏਸ਼ਨ ਆਫ਼ ਇੰਡੀਆ ਵਲੋਂ ਆਰੰਭੇ ਪ੍ਰੋਜੈਕਟ ਨੂੰ ਲਾਂਚ ਕੀਤਾ

ਐਸ ਏ ਐਸ ਨਗਰ, 1 ਸਤੰਬਰ (ਸ.ਬ.) ਫੈਮਿਲੀ ਪਲਾਨਿੰਗ ਅਸੋਸੀਏਸ਼ਨ ਆਫ਼ ਇੰਡੀਆ ਵਲੋਂ ਆਰੰਭੇ ਵੈਲਿਓ ਇੰਟੀਗ੍ਰੇਟਿਡ ਕੰਪਰਾਹੈਂਸਿਵ ਲਿੰਕਡ ਪ੍ਰੋਜੈਕਟ ਨੂੰ ਅੱਜ ਇੱਥੇ ਸੰਸਥਾ ਦੇ ਸਥਾਨਕ ਦਫਤਰ ਵਿੱਚ ਲਾਂਚ ਕੀਤਾ ਗਿਆ| ਇਸ ਮੌਕੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| ਇਸ ਮੌਕੇ ਉਹਨਾਂ ਫੈਮਿਲੀ ਪਲਾਨਿੰਗ ਐਸੋਸੀਏਸ਼ਨ ਆਫ਼ ਇੰਡੀਆ, ਮੁਹਾਲੀ ਬਰਾਂਚ ਵਲੋਂ ਫੇਜ਼ -7, ਮੁਹਾਲੀ ਵਿਚ ਆਯੋਜਿਤ ਕੀਤੀ ਗਈ ਹਸਤਾਖਰ ਮੁੰਹਿਮ, ਫੋਟੋ ਬੂਥ ਅਤੇ ਰੰਗੋਲੀ ਆਦਿ ਪ੍ਰੋਗਰਾਮਾਂ ਦਾ ਉਦਘਾਟਨ ਕੀਤਾ| ਇਸ ਆਯੋਜਨ ਦੌਰਾਨ 200 ਤੋਂ ਵੱਧ ਲੋਕਾਂ ਨੇ ਆਪਣੀ ਸਹਿਮਤੀ ਦੇ ਕੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਯੋਗਦਾਨ ਦਿੱਤਾ|

Leave a Reply

Your email address will not be published. Required fields are marked *