ਫੈਮਿਲੀ ਪਲਾਨਿੰਗ ਐਸੋਸੀਏਸ਼ਨ ਵੱਲੋਂ ਉਦਯੋਗਪਤੀਆਂ ਨਾਲ ਮੀਟਿੰਗ

ਐਸ ਏ ਐਸ ਨਗਰ, 7 ਜੂਨ (ਸ.ਬ.) ਫੈਮਿਲੀ ਪਲਾਨਿੰਗ  ਐਸੋਸੀਏਸ਼ਨ ਆਫ਼ ਇੰਡੀਆ ਵਲੋਂ ਮੁਹਾਲੀ ਇੰਡੀਸਟਰਿਸ ਐਸੋਸੀਏਸ਼ਨ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ  ਮੁਹਾਲੀ ਦੇ 80 ਉਦਯੋਗਪਤੀਆਂ, ਚਾਰਟਰਡ ਅਕਾਉਂਟੈਟਸ ਅਤੇ ਬਿਲੰਡਰਸ ਸ਼ਾਮਿਲ ਹੋਏ| ਇਸ ਮੌਕੇ ਮੁੱਖ ਮਹਿਮਾਨ ਸ: ਬਲਬੀਰ ਸਿੰਘ ਸਿਧੂ, ਐਮ ਐਲ ਏ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਇਹ ਫਰਜ਼ ਹੈ ਕਿ ਅਸੀਂ ਰਲ ਮਿਲ ਕੇ ਪਿਛੜੇ ਹੋਏ ਵਰਗ ਲਈ ਵੱਧ ਤੋ ਵੱਧ ਸਮਾਜ ਭਲਾਈ ਦੇ ਕੰਮ ਵਿਚ ਹਿੱਸਾ ਦੇਈਏ| ਮੁਹਾਲੀ ਇੰਡੀਸਟਰਿਸ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਸੰਜੀਵ  ਵਸ਼ਿਸ਼ਟ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੀ ਸਾਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਕਾਰਪੋਰੇਟ ਜਿੰਮੇਵਾਰੀਆਂ ਤੋਂ ਇਲਾਵਾ ਸਮਾਜਿਕ ਜ਼ਿੰਮੇਵਾਰੀਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ|
ਸ੍ਰੀਮਤੀ ਅਮਿਤਾ ਧਾਨੂੰ , ਅਸਿਸਟੈਂਟ ਸੈਕਰੇਟਰੀ ਜਨਰਲ, ਫੈਮਿਲੀ ਪਲਾਨਿੰਗ ਐਸੋਸੀਏਸ਼ਨ ਆਫ਼ ਇੰਡੀਆਂ , ਨੈਸ਼ਨਲ ਹੈੱਡ ਕੁਆਟਰਸ, ਮੁੰਬਈ ਨੇ ਦੱਸਿਆ ਕਿ ਫੈਮਿਲੀ ਪਲਾਨਿੰਗ ਐਸੋਸੀਏਸ਼ਨ ਆਫ਼ ਇੰਡੀਆਂ ਦੇਸ਼  ਦੀ ਸਭ ਤੋਂ ਵੱਡੀ ਗੈਰ-ਸਰਕਾਰੀ ਸੰਸਥਾ ਹੈ ਜੋ ਕਿ ਪਿਛਲੇ 68 ਸਾਲਾਂ ਤੋ ਪ੍ਰਜਣਨ ਅਤੇ ਜਿਨਸੀ ਸਿਹਤ ਅਤੇਂ ਅਧਿਕਾਰਾਂ ਉਪਰ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਵਿਚ ਕੰਮ ਕਰ ਰਹੀ ਹੈ|

Leave a Reply

Your email address will not be published. Required fields are marked *