ਫੋਟੋਗ੍ਰਾਫਰ ਟੀਮ ਦੀ ਕਾਰ ਨਹਿਰ ਵਿੱਚ ਡਿੱਗੀ, 2 ਦੀ ਮੌਤ

ਜੀਂਦ/ਲੁਧਿਆਣਾ, 17 ਜਨਵਰੀ (ਸ.ਬ.) ਇੱਥੇ ਨਰਵਾਨਾ ਕੋਲੋਂ ਲੰਘਦੀ ਸਿਰਸਾ ਬਰਾਂਚ ਵਿੱਚ  ਅੱਜ ਸਵੇਰੇ ਇਕ ਕਾਰ ਡਿੱਗ ਗਈ, ਜਿਸ ਨਾਲ ਕਾਰ ਵਿੱਚ ਸਵਾਰ 2 ਲੋਕਾਂ ਦੀ ਮੌਤ ਹੋ ਗਈ| ਹਾਲਾਂਕਿ 2 ਨੂੰ ਬਚਾ ਲਿਆ ਗਿਆ| ਹਾਦਸੇ ਪੀੜਤ ਕਾਰ ਸਵਾਰ ਲੋਕਾਂ ਦੀ ਪਛਾਣ ਲੁਧਿਆਣਾ (ਪੰਜਾਬ) ਦੇ ਸਨੇਤ ਪਿੰਡ ਵਾਸੀ ਸੋਨੂੰ, ਵਿੰਨੀ, ਬਲਵਿੰਦਰ ਅਤੇ ਰਵੀ ਦੇ ਰੂਪ ਵਿੱਚ ਹੋਈ ਹੈ| ਪਤਾ ਲੱਗਾ ਹੈ ਕਿ ਫੋਟੋਗ੍ਰਾਫੀ ਦਾ ਕੰਮ ਕਰਨ  ਵਾਲੇ ਇਹ ਲੋਕ ਸਵਿਫਟ ਡਿਜ਼ਾਈਰ ਕਾਰ ਵਿੱਚ ਸਵਾਰ ਹੋ ਜੈਪੁਰ ਤੋਂ ਲੁਧਿਆਣਾ ਆ ਰਹੇ ਸਨ|
ਸਵੇਰੇ 5.30 ਵਜੇ ਕਰੀਬ ਜਦੋਂ ਨਰਵਾਨਾ ਤੋਂ ਲੰਘ ਰਹੇ ਸਨ ਤਾਂ ਸਿਰਸਾ ਬਰਾਂਚ ਨਹਿਰ ਵਿੱਚ ਪੁੱਲ ਕੋਲ ਇਨ੍ਹਾਂ ਦੀ ਕਾਰ ਨਹਿਰ ਵਿੱਚ ਜਾ ਡਿੱਗੀ| ਘਟਨਾ ਦਾ ਪਤਾ ਲੱਗਦੇ ਹੀ ਨੇੜੇ-ਤੇੜੇ ਦੇ ਲੋਕਾਂ ਨੇ ਪੁਲੀਸ ਨੂੰ ਸੂਚਿਤ ਕੀਤਾ ਅਤੇ ਪੁਲੀਸ ਨੇ ਮੌਕੇ ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ| ਇਨ੍ਹਾਂ ਵਿੱਚੋਂ 35 ਸਾਲ ਦੇ ਸੋਨੂੰ, 50 ਸਾਲ ਦੇ ਵਿੰਨੀ ਦੀ ਮੌਤ ਹੋ ਗਈ, ਜਦੋਂ ਕਿ ਬਲਵਿੰਦਰ ਅਤੇ ਰਵੀ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਪੁਲੀਸ ਨੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਹੈ, ਉੱਥੇ ਹੀ ਮ੍ਰਿਤਕ ਸਰੀਰ ਦਾ ਪੋਸਟਮਾਰਟਮ ਕਰਵਾਏ ਜਾਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ|

Leave a Reply

Your email address will not be published. Required fields are marked *