ਫੋਟੋਗ੍ਰਾਫੀ ਵਰਕਸ਼ਾਪ ਦਾ ਆਯੋਜਨ

ਚੰਡੀਗੜ੍ਹ, 28 ਜੁਲਾਈ (ਸ.ਬ.) ਦੀ ਫੋਟੋ ਜਰਨਲਿਸਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਪੰਜਾਬ ਯੂਨੀਵਰਸਿਟੀ ਵਿੱਚ ਇੱਕ ਵਿਸ਼ੇਸ਼ ਫੋਟੋਗ੍ਰਾਫੀ ਵਰਕਸ਼ਾਪ ਲਗਾਈ ਗਈ, ਜਿਸ ਵਿੱਚ 80 ਤੋਂ ਜ਼ਿਆਦਾ ਫੋਟੋਗ੍ਰਾਫਰਾਂ ਨੇ ਹਿੱਸਾ ਲਿਆ|
ਇਸ ਮੌਕੇ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਅਖਿਲੇਸ਼ ਕੁਮਾਰ ਨੇ ਕਿਹਾ ਕਿ ਫੋਟੋਗ੍ਰਾਫੀ ਵਿੱਚ ਪੇਸ਼ ਆ ਰਹੀਆਂ  ਨਵੀਆਂ ਤਕਨੀਕਾਂ ਅਤੇ ਕਾਰਜਕੁਸ਼ਲਤਾ ਦੇ ਚੱਲਦੇ ਇਹ ਜਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੇ ਫੋਟੋਗ੍ਰਾਫਰਾਂ ਨੂੰ ਇਹਨਾਂ ਨਵੀਆਂ ਤਕਨੀਕਾਂ ਦੀ ਜਾਣਕਾਰੀ ਦੇਈਏ, ਜਿਸ ਨਾਲ ਉਹਨਾਂ ਦੇ ਕੰਮ ਵਿੱਚ ਹੋਰ ਸੁਧਾਰ ਹੋ ਸਕੇ|
ਇਸ ਮੌਕੇ ਨਿਕੋਨ ਦੇ ਤਕਨੀਕੀ ਅਧਿਕਾਰੀ ਚਿਤਰਾਂਸ਼ ਨੇ ਕਿਹਾ ਕਿ ਲੋਕਾਂ ਦੀ ਪ੍ਰਸ਼ੰਸ਼ਾ ਪਾਉਣ ਲਈ ਇੱਕ ਫੋਟੋ ਫਰੇਮ ਵਿੱਚ ਯੋਗਤਾ ਅਤੇ ਕੁਆਲਿਟੀ ਦਾ ਹੋਣਾ ਜਰੂਰੀ ਹੈ| ਉਹਨਾਂ ਕਿਹਾ ਕਿ ਬ੍ਰੇਕਿੰਗ ਨਿਊਜ ਦੇ ਇਸ ਯੁਗ ਵਿੱਚ ਫੋਟੋਗ੍ਰਾਫਰ ਇੰਸਟਾਗ੍ਰਾਮ, ਵਾਈ ਫਾਈ, ਬਲੂਟੂਥ ਵਰਗੀਆਂ ਤਕਨੀਕਾਂ ਦੀ ਵਰਤੋਂ ਕਰਨ| ਇਸ ਮੌਕੇ ਉਹਨਾਂ ਨੇ ਡੀ ਐਸ ਐਲ ਆਰ ਦੀ ਮਹੱਤਤਾ ਨਾਲ ਫੋਟੋਸ਼ੂਟ ਦੀ ਬਾਰੀਕੀ ਅਤੇ ਤਕਨੀਕੀ ਪਹਿਲੂਆਂ ਤੋਂ ਜਾਣੂ ਕਰਵਾਇਆ| ਇਸ ਮੌਕੇ ਐਸੋਸੀਏਸ਼ਨ ਦੇ  ਜਨਰਲ ਸਕੱਤਰ ਸੰਜਯ ਸ਼ਰਮਾ ਅਤੇ ਹੋਰ  ਅਹੁਦੇਦਾਰ ਵੀ ਮੌਜੂਦ ਸਨ|

Leave a Reply

Your email address will not be published. Required fields are marked *