ਫੋਟੋਗ੍ਰਾਫੀ ਵਰਕਸ਼ਾਪ ਭਲਕੇ

ਐਸ ਏ ਐਸ ਨਗਰ, 26 ਜੁਲਾਈ (ਸ.ਬ.) ਫੋਟੋ ਜਰਨਲਿਸਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਨਿਕਾਨ ਇੰਡੀਆ ਲਿਮਟਿਡ ਦੇ ਸਹਿਯੋਗ ਨਾਲ ਫੋਟੋਗ੍ਰਾਫੀ ਵਰਕਸ਼ਾਪ ਦਾ ਆਯੋਜਨ 27 ਜੁਲਾਈ ਨੂੰ ਕੀਤਾ ਜਾ ਰਿਹਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਹ ਵਰਕਸ਼ਾਪ ਸੈਂਟਰਲ ਇੰਸਟਰੁਮੈਂਟ ਪ੍ਰੋਬੋਰਟਰੀ (ਸੀਆਈਐਲ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਦੁਪਹਿਰ 1.30 ਵਜੇ ਲਗਾਈ ਜਾ ਰਹੀ ਹੈ| ਇਸ ਵਰਕਸ਼ਾਪ ਵਿੱਚ ਕੈਮਰੇ ਦੇ ਤਕਨੀਕੀ ਪਹਿਲੂਆਂ ਅਤੇ ਫੋਟੋਗ੍ਰਾਫੀ ਵਿੱਚ ਗੁਣਕਾਰੀ ਅਤੇ ਅਨੋਖੇ ਬਦਲਾਅ ਕਰਨ ਦੇ ਢੰਗਾਂ ਉੱਪਰ ਚਾਨਣਾ ਪਾਇਆ ਪਾਇਆ   ਜਾਵੇਗਾ|

Leave a Reply

Your email address will not be published. Required fields are marked *