ਫੋਟੋ ਜਰਨਲਿਸਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਤਿੰਨ ਦਿਨਾਂ ਫੋਟੋ ਪ੍ਰਦਰਸ਼ਨੀ ਦਾ ਆਯੋਜਨ

ਚੰਡੀਗੜ੍ਹ, 18 ਅਗਸਤ (ਸ.ਬ.) ਦ ਫੋਟੋਜਰਨਲਿਸਟ ਵੈਲਫੇਅਰ  ਐਸੋਸੀਏਸ਼ਨ ਵੱਲੋਂ ਪੰਜਾਬ ਕਲਾ ਭਵਨ ਸੈਕਟਰ-16 ਵਿੱਚ ਤਿੰਨ ਦਿਨਾਂ ਫੋਟੋ ਪ੍ਰਦਰਸ਼ਨੀ ਸ਼ੁਰੂ ਹੋ ਗਈ| ਜਿਸ ਦਾ ਉਦਘਾਟਨ  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ| ਇਸ ਮੌਕੇ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਫੋਟੋ ਪੱਤਰਕਾਰਾਂ ਦੀ ਮੀਡੀਆ ਜਗਤ ਵਿੱਚ ਅਹਿਮ ਭੂਮਿਕਾ ਰਹੀ ਹੈ| ਜਿਸ ਨਾਲ ਸਮੁੱਚੇ ਵਿਸ਼ਵ ਨੂੰ ਇਸ ਕਾਰਜ ਖੇਤਰ ਵਿਚ ਨਵਾਂ ਰੂਪ ਮਿਲਿਆ ਹੈ| ਉਹਨਾਂ ਕਿਹਾ ਕਿ ਹਰ ਸਾਲ ਫੋਟੋਜਰਨਲਿਸਟ ਆਫ ਦੀ ਯੀਅਰ ਐਵਾਰਡ ਵੀ ਦਿਤਾ ਜਾਵੇਗਾ|
ਇਸ ਫੋਟੋ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਮੌਕੇ ਕੈਪਟਨ ਅਮਰਿੰਦਰ ਸਿੰਘ ਬਹੁਤ ਚੰਗੇ ਮੂਡ ਵਿਚ ਸਨ| ਉਹਨਾਂ ਵੱਖ-ਵੱਖ ਫੋਟੋ ਪੱਤਰਕਾਰਾਂ ਕੋਲ ਜਾ ਕੇ ਉਹਨਾਂ ਵੱਲੋਂ ਖਿੱਚੀਆਂ ਤਸਵੀਰਾਂ ਦੀ ਸ਼ਲਾਘਾ ਕੀਤੀ| ਇਸ ਮੌਕੇ ਉਹਨਾਂ ਫੋਟੋਗ੍ਰਾਫਰਾਂ ਵਿੱਚ ਬੈਠੇ ਕੇ ਮਸਤੀ ਵੀ ਕੀਤੀ ਅਤੇ ਫੋਟੋਗ੍ਰਾਫੀ ਦੇ ਆਪਣੇ ਤਜਰਬੇ ਵੀ ਸਾਂਝੇ ਕੀਤੇ|
ਐਸੋਸੀਏਸ਼ਨ ਦੇ ਪ੍ਰਧਾਨ ਅਖਿਲੇਸ਼ ਕੁਮਾਰ ਅਤੇ ਜਰਨਲ ਸਕੱਤਰ ਸੰਜੇ ਕੁਰਲ ਨੇ ਦਸਿਆ ਕਿ ਇਹ ਪ੍ਰਦਰਸ਼ਨੀ ਮਰਹੂਮ ਫੋਟੋਗ੍ਰਾਫਰ ਐਸ ਪਾਲ ਨੂੰ ਸਮਰਪਿਤ ਹੈ| ਇਸ ਪ੍ਰਦਰਸ਼ਨੀ ਵਿੱਚ 110 ਫਰੇਮ ਲਗਾਏ ਗਏ ਹਨ| ਇਸ ਪ੍ਰਦਰਸ਼ਨੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਪਾਲ ਸ੍ਰੀ ਬਦਨੌਰ ਵੱਲੋਂ ਖਿੱਚਆਂ ਤਸਵੀਰਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ| ਇਸ ਤੋਂ ਇਲਾਵਾ ਚੰਡੀਗੜ੍ਹ ਦੇ ਕੈਨੇਡਾ ਅਤੇ ਖਾੜੀ ਦੇਸ਼ਾਂ ਵਿਚ ਜਾ ਕੇ ਵਸੇ ਫੋਟੋਗ੍ਰਾਫਰਾਂ ਦੀਆਂ ਤਸਵੀਰਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ|
ਇਸ ਮੌਕੇ ਵਿਧਾਇਕ ਬਲਬੀਰ ਸਿੰਘ ਸਿੱਧੂ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿਘ ਰਾਮੂੰਵਾਲੀਆ, ਮੁੱਖ ਮੰਤਰੀ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਹਿਲ ਅਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੀ ਮੌਜੂਦ ਸਨ|

Leave a Reply

Your email address will not be published. Required fields are marked *