ਫੋਰਟਿਸ ਨੇ ਸਾਇਨਸਾਇਟਿਸ ਮਨੇਜਮੈਂਟ ਦੇ ਲਈ ਚੀਰਾ ਰਹਿਤ ਤਕਨੀਕ ਦੀ ਸ਼ੁਰੂਆਤ ਕੀਤੀ

ਐਸ ਏ ਐਸ ਨਗਰ, 22 ਅਗਸਤ (ਸ.ਬ.) ਫੋਰਟਿਸ ਹਸਪਤਾਲ ਮੁਹਾਲੀ ਨੇ ਸਾਇਨਸਾਇਟਿਸ ਦੇ ਇਲਾਜ ਲਈ ਇੱਕ ਨਵੀਂ ਤਕਨੀਕ ਪੇਸ਼ ਕੀਤੀ ਹੈ, ਜੋ ਦੇਸ਼ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਤਕਨੀਕ ਹੈ| ਇਸ ਤਕਨੀਕ ਨੂੰ ਜਾਰੀ ਕਰਦਿਆਂ ਅੱਜ ਡਾ. ਅਸ਼ੋਕ ਗੁਪਤਾ, ਡਾਇਰੈਕਟਰ, ਈਐਨਟੀ ਅਤੇ ਹੈਡ, ਨੇਕ ਆਨਕੋਲੋਜੀ, ਫੋਰਟਿਸ ਹਸਪਤਾਲ ਮੁਹਾਲੀ ਨੇ ਦੱਸਿਆ ਕਿ ਭਾਰਤ ਵਿੱਚ ਸ਼ੁਰੂਆਤ ਕੀਤੇ ਜਾਣ ਤੋਂ ਪਹਿਲਾਂ ਇਸ ਤਕਨੀਕ ਦਾ ਇਸਤੇਮਾਲ ਹੁਣ ਤੱਕ ਬ੍ਰਿਟੇਨ, ਅਮਰੀਕਾ ਅਤੇ ਜਰਮਨੀ ਵਿੱਚ ਕੀਤਾ ਗਿਆ ਹੈ|
ਫੋਰਟਿਸ ਹਸਪਤਾਲ ਮੁਹਾਲੀ ਦੇ ਡਾਕਟਰਾਂ ਦੇ ਅਨੁਸਾਰ ਉਨ੍ਹਾਂ ਨੇ ਆਪਣੀ ਪ੍ਰੈਕਟਿਸ ਵਿੱਚ ਲਗਭਗ 25 ਫੀਸਦੀ ਈਐਨਟੀ ਮਰੀਜਾਂ ਵਿੱਚ ਸਾਇਨਸਾਇਟਿਸ ਨੂੰ ਦੇਖਿਆ ਹੈ| ਡਾ. ਅਸ਼ੋਕ ਗੁਪਤਾ, ਸਾਬਕਾ ਮੁਖੀ ਈਐਨਟੀ ਅਤੇ ਹੈਡ, ਨੈਕ ਕੈਂਸਰ ਸਰਜਰੀ, ਪੀਜੀਆਈ, ਚੰਡੀਗੜ੍ਹ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਤਕਨੀਕ ਦੇ ਇਲਾਜ ਪ੍ਰਬੰਧਨ ਵਿੱਚ ਮਰੀਜ ਲਈ ਕਈ ਤਰ੍ਹਾਂ ਦੇ ਬਦਲ ਮੌਜੂਦ ਹਨ| ਨਵੀਂ ਤਕਨੀਕ ਬਾਰੇ ਡਾ. ਗੁਪਤਾ ਨੇ ਕਿਹਾ ਕਿ ਇਹ ਇੱਕ ਮਿਨੀਮਲੀ ਇਨਵੇਸਿਵ ਤਕਨੀਕ ਹੈ ਅਤੇ ਇਸ ਵਿੱਚ ਜਨਰਲ ਐਨਸਥੀਸੀਆ ਦੀ ਵੀ ਲੋੜ ਨਹੀ ਹੈ| ਇਸ ਵਿੱਚ ਆਉਣ ਵਾਲੀ ਲਾਗਤ ਆਮ ਇਸਤੇਮਾਲ ਵਿੱਚ ਲਿਆਈ ਜਾਣ ਵਾਲੀ ਫੰਕਸ਼ਨਲ ਇਡੋਸਕੋਪਿਕ ਸਾਇਨਸ ਸਰਜਰੀਦੇ ਮੁਕਾਬਲੇ ਅੱਧੀ ਹੈ|

Leave a Reply

Your email address will not be published. Required fields are marked *