ਫੋਰਟਿਸ ਮੁਹਾਲੀ ਦੇ ਡਾਕਟਰਾਂ ਨੇ ਔਰਤ ਦੇ ਮੋਢੇ ਦੇ ਗਠੀਏ ਦੇ ਇਲਾਜ ਲਈ ਕੀਤੀ ਵਿਸ਼ੇਸ਼ ਸਰਜਰੀ


ਐਸ਼ਏ 8 ਜਨਵਰੀ (ਸ਼ਬ ਫੋਰਟਿਸ ਹਸਪਤਾਲ ਮੁਹਾਲੀ ਵਿੱਚ ਡਾਕਟਰਾਂ ਦੀ ਇੱਕ ਟੀਮ ਨੇ ਫਤਿਹਗੜ੍ਹ ਸਾਹਿਬ ਜਿਲ੍ਹੇ ਦੇ ਖਮਾਣੋ ਦੀ ਨਿਵਾਸੀ 76 ਸਾਲਾ ਬਜੁਰਗ ਔਰਤ ਦੀ ਰਿਵਰਸ ਸ਼ੋਲਡਰ ਆਰਥੋਪਲਾਸਟੀ ਕਰਕੇ ਉਸਨੂੰ ਠੀਕ ਕੀਤਾ ਹੈ। ਇਹ ਬਜੁਰਗ ਔਰਤ ਮੋਢੇ ਦੇ ਗਠੀਏ ਦੀ ਬਿਮਾਰੀ ਤੋਂ ਬੁਰੀ ਤਰ੍ਹਾਂ ਪੀੜਿ੍ਹਤ ਸੀ ਅਤੇ ਉਹ ਕਾਫੀ ਸਮੇਂ ਤੋਂ ਮੋਢੇ ਦੇ ਗੰਭੀਰ ਦਰਦ ਦਾ ਸਾਹਮਣਾ ਕਰ ਰਹੀ ਸੀ। ਫੋਰਟਿਸ ਹਸਪਤਾਲ ਦੇ ਡਾ. ਮਾਨਿਤ ਅਰੋੜਾ, ਆਰਥੋਪੈਡਿਕ ਐਂਡ ਸਪੋਰਟਸ ਮੈਡੀਸਨ ਸਰਜਨ ਵਲੋਂ ਇਹ ਅਨੋਖੀ ਸਰਜਰੀ ਕਰਕੇ ਮਰੀਜ ਨੂੰ ਕਾਫੀ ਹੱਦ ਤਕ ਠੀਕ ਕੀਤਾ ਗਿਆ ਹੈ।
ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਡਾ. ਮਾਨਿਤ ਅਰੋੜਾ ਨੇ ਦੱਸਿਆ ਕਿ ਮਰੀਜ ਪਿਛਲੇ 4 ਤੋਂ 5 ਸਾਲਾਂ ਤੋਂ ਆਪਣੇ ਮੋਢੇ ਵਿੱਚ ਗੰਭੀਰ ਦਰਦ ਤੋਂ ਪੀੜਿ੍ਹਤ ਸੀ ਅਤੇ ਆਪਣੀ ਰੋਜ਼ਾਨਾ ਦੀ ਬੁਨਿਆਦੀ ਗਤੀਵਿਧੀਆਂ ਨੂੰ ਕਰਨ ਦੇ ਲਈ ਵੀ ਆਪਣੀ ਬਾਂਹ ਨਹੀਂ ਚੁੱਕ ਪਾ ਰਹੀ ਸੀ। ਉਸ ਨੇ ਕਈ ਥਾਵਾਂ ਤੇ ਇਲਾਜ ਕਰਵਾਇਆ ਜਿਸ ਦੌਰਾਨ ਉਨ੍ਹਾਂ ਨੂੰ ਫ੍ਰੋਜਨ ਸ਼ੋਲਡਰ ਦੀ ਸਮੱਸਿਆ ਦਾ ਇਲਾਜ ਕੀਤਾ ਗਿਆ।
ਉਹਨਾਂ ਦੱਸਿਆ ਕਿ ਮਰੀਜ ਦੇ ਚੈਕਅੱਪ ਦੌਰਾਨ ਪਾਇਆ ਗਿਆ ਕਿ ਉਨ੍ਹਾਂ ਦੇ ਦਰਦ ਨੂੰ ਅਰਾਮ ਦੇਣ ਦੇ ਲਈ ਲਗਾਏ ਗਏ ਇੰਜੈਕਸ਼ਨ ਦੇ ਕਾਰਨ ਮੋਢੇ ਦੀਆਂ ਮਾਸਪੇਸ਼ੀਆਂ ਨੂੰ ਬਹੁਤ ਜਿਆਦਾ ਨੁਕਸਾਨ ਪਹੁੰਚਿਆ ਸੀ ਜਿਸਦੇ ਨਤੀਜੇ ਵਜੋਂ ਉਨ੍ਹਾਂ ਨੂੰ ਗੰਭੀਰ ਗਠੀਆ ਹੋ ਗਿਆ ਸੀ ਜੋ ਕਿ ਉਨ੍ਹਾਂ ਨੂੰ ਲਗਾਤਾਰ ਦਰਦ ਦੇ ਰਿਹਾ ਸੀ।
ਉਹਨਾਂ ਦੱਸਿਆ ਕਿ ਪੂਰੀ ਤਰ੍ਹਾਂ ਨਾਲ ਜਾਂਚ ਅਤੇ ਸਾਵਧਾਨੀ ਪੂਰਵਕ ਮਰੀਜ਼ ਰਿਕਵਰੀ ਦੀ ਯੋਜਨਾ ਬਨਾਉਣ ਤੋਂ ਬਾਅਦ ਮਰੀਜ ਨੂੰ ਰਿਵਰਸ ਸ਼ੋਲਡਰ ਰਿਪਲੇਸਮੈਂਟ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਗਈ। ਇਸ ਪ੍ਰਕਿ੍ਰਆ ਵਿੱਚ ਰੋਟੇਟਰ ਕਫ ਉਤੇ ਨਾਰਮਲ ਬਾਲ ਅਤੇ ਸੌਕੇਟ ਸਟਰੱਕਚਰ ਦਾ ਰਿਰਵਸਲ ਕਰਨਾ ਸ਼ਾਮਿਲ ਹੈ। ਇਸ ਸਰਜਰੀ ਨੁੂੰ ਸਫਲਤਾਪੂਰਵਕ ਕਰਨ ਵਿੱਚ 1.5 ਘੰਟੇ ਦਾ ਸਮਾਂ ਲੱਗਿਆ ਅਤੇ ਉਸਤੋਂ ਬਾਅਦ ਤੋਂ ਮਰੀਜ ਪੂਰੀ ਤਰ੍ਹਾਂ ਦਰਦ ਮੁਕਤ ਅਤੇ ਸਿਹਤਮੰਦ ਹੈ ਅਤੇ ਆਪਣੇ ਸਾਰੇ ਰੋਜ਼ਾਨਾ ਦੇ ਕੰਮ ਕਰਨ ਦੇ ਲਈ ਪੂਰੀ ਤਰ੍ਹਾਂ ਨਾਲ ਸਮਰੱਥ ਹੈ।

Leave a Reply

Your email address will not be published. Required fields are marked *