ਫੋਰਟਿਸ ਵਲੋਂ ਵਿਦਿਆਰਥੀਆਂ ਵਾਸਤੇ ਵਾਤਾਵਰਣ ਉਤੇ ਇੱਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ

ਐਸ ਏ ਐਸ ਨਗਰ, 15 ਅਪ੍ਰੈਲ (ਸ.ਬ.) ਫੋਰਟਿਸ ਹੈਲਥਕੇਅਰ ਦੇ ਮਾਨਸਿਕ ਸਿਹਤ ਅਤੇ ਵਿਵਹਾਰ ਵਿਗਿਆਨ ਵਿਭਾਗ ਵਲੋਂ ਵਾਤਾਵਰਣ ਦੀ ਦੇਖਭਾਲ ਉਤੇ ਇੱਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ| ਡਾ. ਸਮੀਰ ਪਾਰਿਖ ਦੇ ਮਾਰਗਦਰਸ਼ਨ ਵਿੱਚ ਆਯੋਜਿਤ ਇਸ ਵਰਕਸ਼ਾਪ ਦਾ ਉਦੇਸ਼ ਲੋਕਾਂ ਅਤੇ ਉਨ੍ਹਾਂ ਦੀ ਕੁਦਰਤੀ ਦੁਨੀਆ ਦੇ ਵਿਚਕਾਰ ਭਾਵਨਾਤਮਕ ਸਬੰਧ ਦਾ ਵਿਸਤਾਰ ਕਰਨਾ ਸੀ|
ਸ੍ਰੀ ਅਭੀਜੀਤ ਸਿੰਘ, ਜੋਨਲ ਡਾਇਰੈਕਟਰ, ਫੋਰਟਿਸ ਮੁਹਾਲੀ ਨੇ ਕਿਹਾ ਕਿ ”ਮਾਨਸਿਕ ਸਿਹਤ ਮਾਹਿਰਾਂ ਦੇ ਰੂਪ ਵਿੱਚ, ਅਸੀਂ ਕੁਦਰਤ ਨਾਲ ਲੋਕਾਂ ਦੇ ਨੇੜਲੇ ਸਬੰਧਾਂ ਦੇ ਮਹੱਤਵ ਨੂੰ ਸਮਝਦੇ ਹਾਂ| ਸਾਡਾ ਯਤਨ ਰਿਹਾ ਹੈ ਕਿ ਵਾਤਾਵਰਣ ਦੇ ਪ੍ਰਤੀ ਜਾਗਰੁਕਤਾ ਵਧਾਉਣ ਦੇ ਲਈ ਵਾਤਾਵਰਣ ਵਿਗਿਆਨ ਰਾਂਹੀ ਛੋਟੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਵੇ|
ਇਸ ਵਰਕਸ਼ਾਪ ਦੇ ਇੱਕ ਹਿੱਸੇ ਦੇ ਰੂਪ ਵਿੱਚ, ਵਿਦਿਆਰਥੀਆਂ ਨੇ ਹਸਪਤਾਲ ਕੈਂਪਸ ਵਿੱਚ ਬੂਟੇ ਲਗਾਏ| ਵਿਦਿਆਰਥੀਆਂ ਨੂੰ ਆਪਣੇ ਘਰਾਂ ਜਾਂ ਸਕੂਲ ਦੇ ਨੇੜੇ-ਤੇੜੇ ਦੇ ਖੇਤਰ ਵਿੱਚ ਇੱਕ ਬੂਟਾ ਅਪਨਾਉਣ ਦੇ ਲਈ ਉਤਸ਼ਾਹਿਤ ਕੀਤਾ ਗਿਆ| ਇਸ ਵਰਕਸ਼ਾਪ ਵਿੱਚ ਵੱਖ ਵੱਖ ਸਕੂਲਾਂ ਦੇ 85 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ|

Leave a Reply

Your email address will not be published. Required fields are marked *