ਫੋਰਟਿਸ ਹਸਪਤਾਲ ਵਿਖੇ ਗੋਡਿਆਂ ਦੇ ਬਦਲਾਓ ਸਬੰਧੀ ਵਰਕਸ਼ਾਪ ਦਾ ਆਯੋਜਨ

ਐਸ.ਏ.ਐਸ. ਨਗਰ, 10 ਫ਼ਰਵਰੀ (ਸ.ਸ.) ਫੋਰਟਿਸ ਹਸਪਤਾਲ ਮੁਹਾਲੀ ਦੇ ਮਾਹਿਰਾਂ ਦੀ ਟੀਮ ਨੇ ਇੱਥੇ ਆਯੋਜਿਤ  ‘ਮੀਟ ਦ ਮਾਸਟਰ’ ਸੈਸ਼ਨ ਦੌਰਾਨ ਆਕਸਫਾਰਡ ਪਾਰਸ਼ਿਅਲ ਨੀ ਰਿਪਲੈਸਮੈਂਟ ਦਾ ਲਾਈਵ ਪ੍ਰਦਰਸ਼ਨ ਕੀਤਾ| ਡਾ. ਹਰਸਿਮਰਨ ਸਿੰਘ ਅਤੇ ਆਕਸਫਾਰਡ ਯੂਨੀਵਰਸਿਟੀ ਦੇ ਪ੍ਰੋ. ਹੇਮੰਤ ਪੰਡਿਤ ਨੇ ਇਕ ਵਰਕਸ਼ਾਪ ਦੀ ਅਗਵਾਈ ਕੀਤੀ, ਜੋ ਹੱਡੀ ਰੋਗ ਮਾਹਿਰਾਂ ਦੇ ਲਈ ਵਿਸ਼ੇਸ਼ ਤੌਰ ‘ਤੇ ਆਯੋਜਿਤ ਕੀਤੀ ਗਈ ਸੀ|
ਇਸ ਸੈਸ਼ਨ ਦੌਰਾਨ ਜਿੱਥੇ ਹਰਸਿਮਰਨ ਨੇ ਆਕਸਫਾਰਡ ਪਾਰਸ਼ਿਅਲ ਨੀ ਰਿਪਲੈਸਮੈਂਟ ਨੂੰ ਦਰਸ਼ਾਉਣ ਦੇ ਲਈ ਲਾਈਵ ਸਰਜ਼ਰੀ ਕੀਤੀ, ਉਥੇ ਹੀ ਉਨ੍ਹਾਂ ਸਰਜ਼ਨ ਦੇ ਹਿੱਤ ਦੇ ਲਈ ਪ੍ਰੋ. ਪੰਡਿਤ ਅਤੇ ਕਰਨਲ ਬਾਰੂਨ ਦੱਤਾ ਦੇ ਨਾਲ ਮਿਲਕੇ ‘ਸਾਅ ਬੋਨ ਪ੍ਰਦਰਸ਼ਨ’ ਵੀ ਕੀਤਾ| ਡਾ. ਹਰਸਿਮਰਨ ਦੇ ਮੁਤਾਬਿਕ ਇਸ ਸੈਸ਼ਨ ਦਾ ਮੁੱਖ ਮੰਤਵ ਸਿੱਖਿਆ ਮਾਹਿਰਾਂ ਅਤੇ ਸਾਅ ਬੋਨ ਪ੍ਰਦਰਸ਼ਨ ਦੇ ਜਰੀਏ ਆਕਸਫਾਰਡ ਪਾਰਸ਼ਿਅਲ ਨੀ ਰਿਪਲੈਸਮੈਂਟ ਦੇ ਸੁਰਖਿਅਤ ਅਤੇ ਪ੍ਰਭਾਵਸ਼ਾਲੀ ਇਸਤੇਮਾਲ ਨੂੰ ਲੈਕੇ ਪੈਸ਼ੇਵਰਾਂ ਨੂੰ ਸਿੱਖਿਅਤ ਕਰਨਾ ਸੀ|

Leave a Reply

Your email address will not be published. Required fields are marked *