ਫੋਰਟਿਸ ਹਸਪਤਾਲ ਵਿਚ ਦਾਖਿਲ ਚਰਨਜੀਤ ਸਿੰਘ ਵਾਲੀਆ ਦਾ ਹਾਲ ਪੁੱਛਣ ਪੁੱਜੇ ਕੈਬਨਿਟ ਮੰਤਰੀ ਧਰਮਸੋਤ


ਐਸ ਏ ਐਸ ਨਗਰ, 19 ਨਵੰਬਰ (ਸ.ਬ.)  ਨਰਸਿੰਗ ਟ੍ਰੇਨਿੰਗ ਇੰਸਟੀਚਿਊਟਸ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਤੇ ਉਘੇ ਸਮਾਜਸੇਵੀ ਚਰਨਜੀਤ ਸਿੰਘ ਵਾਲੀਆ ਇਨ੍ਹੀਂ ਦਿਨੀਂ ਫੋਰਟਿਸ ਹਸਪਤਾਲ ਵਿੱਚ ਦਾਖਿਲ ਹਨ| ਚਰਨਜੀਤ ਸਿੰਘ ਵਾਲੀਆ ਨੂੰ ਛਾਤੀ ਵਿੱਚ ਇਨਫੈਕਸ਼ਨ ਦੇ ਕਾਰਨ ਪਿਛਲੇ ਦਿਨੀਂ ਫੋਰਟਿਸ ਵਿਚ ਦਾਖਲ ਕਰਵਾਇਆ ਗਿਆ ਹੈ| 
ਇਸ ਦੌਰਾਨ ਪੰਜਾਬ ਦੇ ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋਤ (ਜੰਗਲਾਤ, ਪ੍ਰਿੰਟਿੰਗ ਅਤੇ ਸਟੇਸ਼ਨਰੀ ਅਤੇ ਐਸ.ਸੀ. ਬੀ.ਸੀ. ਵੈਲਫੇਅਰ ਮੰਤਰੀ) ਫੋਰਟਿਸ ਹਸਪਤਾਲ ਵਿਖੇ ਉਨ੍ਹਾਂ ਦਾ ਹਾਲ ਪਤਾ ਕਰਨ ਲਈ ਪੁੱਜੇ| ਇਸ ਮੌਕੇ ਮੰਤਰੀ ਧਰਮਸੋਤ ਨੇ ਫੋਰਟਿਸ ਦੇ ਡਾਕਟਰਾਂ ਕੋਲੋਂ ਚਰਨਜੀਤ ਸਿੰਘ ਵਾਲੀਆ ਦੀ ਸਿਹਤ ਬਾਰੇ ਜਾਣਕਾਰੀ ਲਈ| ਉਨ੍ਹਾਂ ਕਿਹਾ ਕਿ ਨਰਸਿੰਗ ਸਿੱਖਿਆ ਦੇ ਖੇਤਰ ਵਿੱਚ ਚਰਨਜੀਤ ਸਿੰਘ ਵਾਲੀਆ ਇਕ ਜਾਣਾ ਪਛਾਣਿਆ ਅਤੇ ਸਤਿਕਾਰਤ ਹਸਤੀ ਹਨ ਅਤੇ ਉਹ ਸ੍ਰ. ਵਾਲੀਆ ਦੀ ਸਿਹਤਯਾਬੀ ਲਈ ਅਰਦਾਸ ਕਰਦੇ ਹਨ|  ਇਸ ਮੌਕੇ ਚਮੜੀ ਰੋਗ ਮਾਹਿਰ ਡਾ. ਪਰਮਜੀਤ ਸਿੰਘ ਵਾਲੀਆ ਅਤੇ ਫੋਰਟਿਸ ਦੇ ਡਾਕਟਰ ਵੀ ਹਾਜਰ ਸਨ|

Leave a Reply

Your email address will not be published. Required fields are marked *