ਫੋਰਟਿਸ ਹਸਪਤਾਲ ਵਿੱਚ ਕੋਰੋਨਾ ਵਾਇਰਸ ਟੀਕਾਕਰਣ ਦੀ ਸ਼ੁਰੂਆਤ

ਐਸ ਏ ਐਸ ਨਗਰ, 19 ਜਨਵਰੀ (ਸ.ਬ.) ਫੋਰਟਿਸ ਹਸਪਤਾਲ, ਮੁਹਾਲੀ ਵਲੋਂ ਆਪਣੇ ਸਿਹਤ ਕਰਮਚਾਰੀਆਂ ਦੇ ਲਈ ਕੋਵਿਡ 19 ਟੀਕਾਕਰਣ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ, ਮੁੱਖ ਮਹਿਮਾਨ ਵਜੋਂ ਹਾਜਿਰ ਹੋਏ। ਇਸਦੇ ਨਾਲ ਹੀ ਫੋਰਟਿਸ ਹਸਪਤਾਲ ਵਿੱਚ ਅੱਜ ਤਿੰਨ ਟੀਕਾਕਰਣ ਸਥਾਨਾਂ ਦੇ ਨਾਲ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਕੁੱਲ 100 ਡਾਕਟਰਾਂ, ਨਰਸਾਂ ਅਤੇ ਫਰੰਟਲਾਈਨ ਵਰਕਰਾਂ ਨੂੰ ਵੈਕਸੀਨ ਲਗਾਈ ਗਈ।

ਫੋਰਟਿਸ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਬੀਤੀ 16 ਜਨਵਰੀ ਨੂੰ ਦੇਸ਼ ਵਿੱਚ ਕੋਵਿਡ ਟੀਕਾਕਰਣ ਅਭਿਆਨ ਸ਼ੁਰੂ ਹੋਣ ਤੋਂ ਬਾਅਦ ਤੋਂ, ਫੋਰਟਿਸ ਹਸਪਤਾਲ, ਮੁਹਾਲੀ ਵਿੱਚ ਹੈਲਥਕੇਅਰ ਵਰਕਰ ਵੈਕਸ਼ੀਨ ਲਵਾਉਣ ਲਈ ਆਪਣੀ ਵਾਰੀ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਸਨ ਅਤੇ ਇਸ ਟਿੱਚੇ ਨੂੰ ਪੂਰਾ ਕਰਨ ਦੇ ਲਈ ਆਈ ਪੀ ਡੀ ਲੌਬੀ ਵਿੱਚ ਤਿੰਨ ਕੈਬਿਨ ਤਿਆਰ ਕੀਤੇ ਗਏ ਹਨ। ਬੁਲਾਰੇ ਨੇ ਦੱਸਿਆ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਨਰਸਾਂ, ਡਾਕਟਰਾਂ, ਐਚ ਆਰ ਪ੍ਰਤੀਨਿਧਾਂ, ਸੁਰੱਖਿਆ ਕਰਮਚਾਰੀਆਂ ਅਤੇ ਕਲੀਨਿਕਲ ਫਾਰਮਾਸਿਸਟਸ ਦੀ ਇੱਕ ਸਮਰਪਿਤ ਟੀਮ ਨੂੰ ਇਸ ਅਭਿਆਨ ਨੂੰ ਚਲਾਉਣ ਦੇ ਲਈ ਵਿਸ਼ੇਸ਼ ਤੌਰ ਤੇ ਟਰੇਂਡ ਕੀਤਾ ਗਿਆ ਹੈ।

Leave a Reply

Your email address will not be published. Required fields are marked *