ਫੌਜੀ ਅਭਿਆਸ ਵਿੱਚ ਸ਼ਾਮਲ ਹੋਏ ਪੁਤਿਨ, ਖੁਦ ਦਾਗੀਆਂ 4 ਮਿਜ਼ਾਈਲਾਂ

ਮਾਸਕੋ, 28 ਅਕਤੂਬਰ (ਸ.ਬ.) ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਕ ਵਾਰ ਫਿਰ ਆਪਣੇ ਸਾਹਸ ਨੂੰ ਲੈ ਕੇ ਚਰਚਾ ਵਿਚ ਹਨ| ਇਸ ਵਾਰ ਪੁਤਿਨ ਨੇ ਇਕ ਫੌਜੀ ਅਭਿਆਸ ਦੌਰਾਨ ਖੁਦ ਇਕ-ਇਕ ਕਰ ਕੇ 4 ਮਿਜ਼ਾਈਲਾਂ ਦਾਗੀਆਂ| ਰੂਸ ਦੇ ਰਾਸ਼ਟਰਪਤੀ ਦੇ ਬੁਲਾਰੇ ਨੇ ਦੱਸਿਆ ਕਿ ਰੂਸ ਦੀ ਪਰਮਾਣੂ ਫੋਰਸ ਨੇ ਇਕ ਫੌਜੀ ਅਭਿਆਸ ਕੀਤਾ| ਇਸ ਦੌਰਾਨ ਰਾਸ਼ਟਰਪਤੀ ਪੁਤਿਨ ਨੇ ਵੀ ਅਭਿਆਸ ਵਿਚ ਹਿੱਸਾ ਲਿਆ| ਉਨ੍ਹਾਂ ਨੇ ਦੱਸਿਆ ਕਿ 3 ਫੌਜਾਂ ਦੇ ਕਮਾਂਡਰ ਇਨ ਚੀਫ ਪੁਤਿਨ ਨੇ ਫੌਜੀ ਅਭਿਆਸ ਦੌਰਾਨ ਖੁਦ 4 ਬੈਲਸਟਿਕ ਮਿਜ਼ਾਈਲਾਂ ਦਾਗੀਆਂ| ਜਿਕਰਯੋਗ ਹੈ ਕਿ ਪੁਤਿਨ ਨੂੰ ਜਹਾਜ਼ ਉਡਾਣ ਦੇ ਨਾਲ-ਨਾਲ ਤੇਜ਼ ਬਾਈਕ ਚਲਾਉਣ ਦਾ ਵੀ ਸ਼ੌਂਕ ਹੈ|
ਪੁਤਿਨ ਦੇ ਬੁਲਾਰੇ ਨੇ ਫੌਜੀ ਅਭਿਆਸ ਦੌਰਾਨ ਸਪੱਸ਼ਟ ਕੀਤਾ ਕਿ ਇਹ ਇਕ ਰੋਜ਼ਾਨਾ ਅਭਿਆਸ ਸੀ| ਇਸ ਦਾ ਕੌਮਾਂਤਰੀ ਬਦਲਾਅ ਨਾਲ ਕੋਈ ਲੈਣਾ-ਦੇਣਾ ਨਹੀਂ ਹੈ| ਰੂਸ ਦੇ ਰੱਖਿਆ ਮੰਤਰਾਲੇ ਵਲੋਂ ਕਿਹਾ ਗਿਆ ਹੈ ਕਿ ਫੌਜੀ ਅਭਿਆਸ ਵਿਚ ਬੈਲਸਟਿਕ ਮਿਜ਼ਾਈਲ ਦਾ ਪਰੀਖਣ ਕੀਤਾ ਗਿਆ| ਰੂਸੀ ਫੌਜ ਮੁਤਾਬਕ ਇਹ ਫੌਜੀ ਅਭਿਆਸ ਪੂਰੀ ਤਰ੍ਹਾਂ ਨਾਲ ਸਫਲ ਰਿਹਾ|

Leave a Reply

Your email address will not be published. Required fields are marked *