ਫੌਜੀ ਕੰਟੀਨਾਂ ਵਿੱਚ ਹੁਣ ਨਹੀਂ ਮਿਲੇਗਾ ਵਿਦੇਸ਼ੀ ਸਾਮਾਨ ਤੇ ਸ਼ਰਾਬ


ਨਵੀਂ ਦਿੱਲੀ, 24 ਅਕਤੂਬਰ (ਸ.ਬ.) ਕੇਂਦਰ ਸਰਕਾਰ ਨੇ ਇਕ ਵੱਡਾ ਫ਼ੈਸਲਾ ਲੈਂਦੇ ਹੋਏ ਦੇਸ਼ ਵਿੱਚ ਸੈਨਾ ਦੀ ਕਰੀਬ 4000 ਦੁਕਾਨਾਂ/ਕੰਟੀਨਾਂ ਲਈ ਹੁਕਮ ਜ਼ਾਰੀ ਕੀਤੇ ਹਨ ਕਿ ਉਹ ਹੁਣ ਵਿਦੇਸ਼ੀ ਸਾਮਾਨ ਦੀ ਖਰੀਦ ਨਾ ਕਰਨ| ਖ਼ਬਰਾਂ ਮੁਤਾਬਕ, ਇਸ ਸੂਚੀ ਵਿੱਚ ਵਿਦੇਸ਼ੀ ਸ਼ਰਾਬ ਦਾ ਨਾਂ ਵੀ ਸ਼ਾਮਲ ਹੋ ਸਕਦਾ ਹੈ| ਸਰਕਾਰ ਦੇ ਇਸ ਹੁਕਮ ਤੋਂ ਬਾਅਦ ਵਿਦੇਸ਼ੀ ਸ਼ਰਾਬ ਕੰਪਨੀਆਂ ਦੇ ਕਾਰੋਬਾਰੀ ਰਿਸ਼ਤਿਆਂ ਤੇ ਅਸਰ ਪੈ ਸਕਦਾ ਹੈ|
ਭਾਵੇਂ ਸਰਕਾਰ ਵਲੋਂ ਫੌਜੀ ਕੰਟੀਨ ਲਈ ਜਾਰੀ ਹੁਕਮਾਂ ਵਿੱਚ ਇਹ ਨਹੀਂ ਸਾਫ਼ ਕੀਤਾ ਗਿਆ ਹੈ ਕਿ ਕਿਹੜਾ ਉਤਪਾਦ ਇਸ ਦੇ ਦਾਇਰੇ ਵਿੱਚ ਆਉਣਗੇ| ਹਾਲਾਂਕਿ ਵਿਦੇਸ਼ੀ ਸ਼ਰਾਬ ਵੀ ਇਸ ਦਾਇਰੇ ਵਿੱਚ ਹੋ ਸਕਦੀ ਹੈ| ਫੌਜੀਆਂ ਦੀ ਕੰਟੀਨ ਵਿੱਚ ਸ਼ਰਾਬ, ਇਲੈਕਟ੍ਰੋਨਿਕਸ ਅਤੇ ਹੋਰ ਸਾਮਾਨ ਨੂੰ ਸੈਨਿਕਾਂ, ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰਿਵਾਇਤੀ ਕੀਮਤਾਂ ਤੇ ਵੇਚਿਆ ਜਾਂਦਾ ਹੈ| ਇਨ੍ਹਾਂ ਕੰਟੀਨਾਂ ਵਿੱਚ ਸਾਲਾਨਾ ਕਰੀਬ 2 ਅਰਬ ਡਾਲਰ ਤੋਂ ਜ਼ਿਆਦਾ ਮੁੱਲ ਦੀ ਵਿਕਰੀ ਹੁੰਦੀ ਹੈ|
ਇਸ ਦੇ ਨਾਲ ਹੀ ਇਹ ਦੇਸ਼ ਦੀ ਸਭ ਤੋਂ ਵੱਡੀ ਰਿਟੇਲ ਚੈਨ ਵਿੱਚੋਂ ਇਕ ਹੈ| ਖ਼ਬਰਾਂ ਮੁਤਾਬਕ, ਰੱਖਿਆ ਮੰਤਰਾਲੇ ਦੇ 19 ਅਕਤੂਬਰ ਨੂੰ ਦਿੱਤੇ ਹੁਕਮਾਂ ਵਿੱਚ ਕਿਹਾ ਹੈ ਕਿ ਭੱਵਿਖ ਵਿੱਚ ਵਿਦੇਸ਼ੀ ਚੀਜ਼ਾਂ ਖਰੀਦੀਆਂ ਨਹੀਂ ਜਾਣਗੀਆਂ| ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਸ ਮੁੱਦੇ ਤੇ ਮਈ ਤੇ ਜੁਲਾਈ ਵਿੱਚ ਫੌਜ, ਹਵਾਈ ਫੌਜ ਤੇ ਨੇਵੀ ਫੌਜ ਨਾਲ ਵਿਚਾਰ ਵਟਾਂਦਰੇ ਕੀਤੇ ਗਏ ਸਨ| ਇਸ ਦਾ ਉਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਘਰੇਲੂ ਚੀਜ਼ਾਂ ਨੂੰ ਉਤਸ਼ਾਹਤ ਕਰਨ ਦੀ ਮੁਹਿੰਮ ਦੀ ਹਮਾਇਤ ਕਰਨਾ ਸੀ| ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਮੁਤਾਬਕ ‘ਰੱਖਿਆ ਮੰਤਰਾਲੇ’ ਦੇ ਇਕ ਬੁਲਾਰੇ ਨੇ ਇਸ ਮਾਮਲੇ ਵਿੱਚ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ|
ਸਰਕਾਰ ਵਲੋਂ ਫੰਡ ਪ੍ਰਾਪਤ ਸੰਸਥਾ ਦੇ ਰੱਖਿਆ ਅਧਿਐਨ ਅਤੇ                 ਵਿਸ਼ਲੇਸ਼ਣ (ਆਈ. ਡੀ. ਐੱਸ. ਏ) ਦੇ 1 ਅਗਸਤ ਦੇ ਖੋਜ ਕਲਮ ਮੁਤਾਬਕ, ਕੁਝ ਵਿਕਰੀ ਮੁੱਲ ਦਾ ਲਗਭਗ 6-7 ਪ੍ਰਤੀਸ਼ਤ ਰੱਖਿਆ ਦੁਕਾਨਾਂ ਜਾਂ ਮਿਲਟਰੀ ਕੰਟੀਨਾਂ ਵਿੱਚ ਆਯਾਤ ਕੀਤਾ ਜਾਂਦਾ ਹੈ| ਇਨ੍ਹਾਂ ਵਿੱਚ ਚੀਨੀ ਉਤਪਾਦ ਜਿਵੇਂ ਕਿ ਡਾਇਪਰ, ਵੈਕਕਿਊਮ ਕਲੀਨਰ, ਹੈਂਡਬੈਗ ਤੇ ਲੈਪਟੌਪ ਵੀ ਸ਼ਾਮਲ ਹਨ|

Leave a Reply

Your email address will not be published. Required fields are marked *