ਫੌਜੀ ਜਰੂਰਤਾਂ ਲਈ ਆਤਮ ਨਿਰਭਰਤਾ ਦੇ ਨਾਲ ਰਾਸ਼ਟਰੀ ਸੁਰੱਖਿਆ ਯਕੀਨੀ ਕਰੇ ਸਰਕਾਰ

ਹਵਾਈ ਫੌਜ ਲਈ 83 ਹਲਕੇ ਲੜਾਕੂ ਜਹਾਜ਼ ਤੇਜਸ ਦੀ ਖਰੀਦ ਨੂੰ ਸਰਕਾਰ ਵਲੋਂ ਦਿੱਤੀ ਗਈ ਮਨਜ਼ੂਰੀ ਮੌਜੂਦਾ ਹਾਲਾਤ ਵਿੱਚ ਕਈ ਦ੍ਰਿਸ਼ਟੀਆਂ ਤੋਂ ਮਹੱਤਵਪੂਰਣ ਹੈ। ਦੇਸ਼ ਦੇ ਅੰਦਰ ਨਿਰਮਿਤ ਤੇਜਸ ਜਹਾਜ਼ ਖਰੀਦਣ ਦਾ ਇਹ 48,000 ਕਰੋੜ ਰੁਪਏ ਦਾ ਸੌਦਾ ਘਰੇਲੂ ਰੱਖਿਆ ਉਦਯੋਗ ਲਈ ਸੰਜੀਵਨੀ ਸਾਬਿਤ ਹੋ ਸਕਦਾ ਹੈ। ਦੇਸ਼ ਦੇ ਅੰਦਰ ਰੱਖਿਆ ਖਰੀਦ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸੌਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਠੀਕ ਹੀ ਉਮੀਦ ਜਤਾਈ ਹੈ ਕਿ ਤੇਜਸ ਪ੍ਰੋਗਰਾਮ ਭਾਰਤ ਦੇ ਏਅਰਸਪੇਸ ਮੈਨਿਊਫੈਕਚਰਿੰਗ ਦਾ ਪੂਰਾ ਇਕੋਸਿਸਟਮ ਬਦਲਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਏਗਾ।

ਧਿਆਨ ਰਹੇ ਕਿ ਇਸ ਆਰਡਰ ਨੂੰ ਪੂਰਾ ਕਰਨ ਦੇ ਕ੍ਰਮ ਵਿੱਚ ਡਿਜਾਇਨਿੰਗ ਅਤੇ ਮੈਨਿਊਫੈਕਚਰਿੰਗ ਸੈਕਟਰ ਨਾਲ ਜੁੜੀਆਂ ਦੇਸ਼ ਦੀਆਂ ਕਰੀਬ 500 ਛੋਟੀਆਂ-ਵੱਡੀਆਂ ਕੰਪਨੀਆਂ ਹਿੰਦੂਸਤਾਨ ਏਅਰੋਨਾਟੀਕਸ ਲਿਮਿਟੇਡ (ਹਾਲ) ਦੇ ਨਾਲ ਮਿਲ ਕੇ ਕੰਮ ਕਰਣਗੀਆਂ। ਸੁਭਾਵਿਕ ਰੂਪ ਨਾਲ ਇਹ ਫੈਸਲਾ ਇਨ੍ਹਾਂ ਖੇਤਰਾਂ ਨੂੰ ਨਵੇਂ ਜੋਸ਼ ਨਾਲ ਭਰ ਸਕਦਾ ਹੈ। ਰੱਖਿਆ ਖੇਤਰ ਵਿੱਚ ਆਤਮ ਨਿਰਭਰਤਾ ਦੇ ਟੀਚੇ ਵੱਲ ਤੇਜੀ ਨਾਲ ਅੱਗੇ ਵਧਣ ਵਿੱਚ ਵੀ ਇਸ ਨਾਲ ਮਦਦ ਮਿਲੇਗੀ। ਹਾਲਾਂਕਿ ਇਸ ਜਹਾਜ਼ ਨੂੰ ਬਣਾਉਣ ਵਿੱਚ ਸਾਡੀ ਤਰੱਕੀ ਕਿੰਨੀ ਮੱਧਮ ਰਹੀ ਹੈ, ਇਸਦਾ ਅੰਦਾਜਾ ਇਸ ਤੱਥ ਨਾਲ ਲਗਾਇਆ ਜਾ ਸਕਦਾ ਹੈ ਕਿ ਦੇਸ਼ ਦੇ ਅੰਦਰ ਲੜਾਕੂ ਜਹਾਜ਼ ਬਣਾਉਣ ਦਾ ਇਹ ਪ੍ਰੋਜੈਕਟ 50 ਸਾਲਾਂ ਤੋਂ ਜ਼ਿਆਦਾ ਪੁਰਾਣਾ ਹੈ।

ਪਹਿਲੀ ਵਾਰ 1969 ਵਿੱਚ ਸਰਕਾਰ ਨੇ ਏਅਰੋਨਾਟੀਕਸ ਕਮੇਟੀ ਦੀ ਇਹ ਸਿਫਾਰਿਸ਼ ਮੰਜ਼ੂਰ ਕੀਤੀ ਸੀ ਕਿ ‘ਹਾਲ’ ਨੂੰ ਦੇਸ਼ ਵਿੱਚ ਹੀ ਲੜਾਕੂ ਜਹਾਜ਼ ਬਣਾਉਣੇ ਚਾਹੀਦੇ ਹਨ। ਇਸਤੋਂ ਬਾਅਦ ਵੱਖ-ਵੱਖ ਕਾਰਣਾਂ ਅਤੇ ਪ੍ਰਾਥਮਿਕਤਾਵਾਂ ਦੇ ਚਲਦੇ ਇਸ ਪ੍ਰੋਜੇਕਟ ਤੇ ਕੰਮ ਕੀੜੀ ਵਰਗੀ ਰਫਤਾਰ ਨਾਲ ਹੀ ਅੱਗੇ ਵਧਿਆ। 80 ਦੇ ਦਹਾਕੇ ਵਿੱਚ ਜਦੋਂ ਹਵਾਈ ਫੌਜ ਨੂੰ ਇਹ ਮਹਿਸੂਸ ਹੋਇਆ ਕਿ ਮਿਗ – 21 ਪੁਰਾਣੇ ਪੈਂਦੇ ਜਾ ਰਹੇ ਹਨ ਅਤੇ ਇਹਨਾਂ ਦੀ ਥਾਂ ਭਾਰਤੀ ਲੜਾਕੂ ਜਹਾਜ਼ਾਂ ਦੀ ਜ਼ਰੂਰਤ ਉਸਨੂੰ ਪੈਣ ਵਾਲੀ ਹੈ, ਤਾਂ ਜਰੂਰ ਤੇਜਸ ਪ੍ਰੋਜੈਕਟ ਵਿੱਚ ਕੁਝ ਤੇਜੀ ਆਈ।

ਖਾਸ ਗੱਲ ਇਹ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਸਰਕਾਰ ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਨੂੰ ਲੈ ਕੇ ਸੱਚਮੁਚ ਗੰਭੀਰ ਹੋਈ ਹੈ ਅਤੇ ਉਸ ਨੇ ਕਈ ਅਜਿਹੇ ਫੈਸਲੇ ਕੀਤੇ ਹਨ ਜਿਨ੍ਹਾਂ ਨਾਲ ਇਸ ਦਿਸ਼ਾ ਵਿੱਚ ਅੱਗੇ ਵੱਧਣਾ ਆਸਾਨ ਹੋਇਆ ਹੈ। ਵਿੱਤ-ਮੰਤਰੀ ਨਿਰਮਲਾ ਸੀਤਾਰਮਣ ਨੇ ਪਿਛਲੇ ਸਾਲ ਮਈ ਵਿੱਚ ਦੇਸ਼ ਵਿੱਚ ਬਣੇ ਮਿਲਿਟਰੀ ਹਾਰਡਵੇਅਰ ਦੀ ਖਰੀਦ ਲਈ ਵੱਖ ਤੋਂ ਬਜਟ ਨਿਯਮ ਬਨਾਉਣ ਦੀ ਘੋਸ਼ਣਾ ਕੀਤੀ ਸੀ। ਰੱਖਿਆ ਖੇਤਰ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ ਦੀ ਸੀਮਾ ਵੀ 49 ਫੀਸਦੀ ਤੋਂ ਵਧਾਕੇ 74 ਫੀਸਦੀ ਕਰ ਦਿੱਤੀ ਗਈ ਸੀ। ਇਸਤੋਂ ਇਲਾਵਾ ਅਜਿਹੇ ਹਥਿਆਰਾਂ ਦੀ ਸਾਲਾਨਾ ਸੂਚੀ ਜਾਰੀ ਕੀਤੀ ਗਈ ਜਿਨ੍ਹਾਂ ਦਾ ਆਯਾਤ ਨਹੀਂ ਕੀਤਾ ਜਾਵੇਗਾ।

ਇਨ੍ਹਾਂ ਕਦਮਾਂ ਦੀ ਅਹਮਿਅਤ ਇਸ ਗੱਲ ਨਾਲ ਸਮਝੀ ਜਾ ਸਕਦੀ ਹੈ ਕਿ ਸਰਕਾਰ ਨੇ ਸਾਲ 2025 ਤੱਕ ਡਿਫੈਂਸ ਮੈਨਿਊਫੈਕਚਰਿੰਗ ਖੇਤਰ ਦਾ ਟਰਨਓਵਰ 1.75 ਲੱਖ ਕਰੋੜ ਰੁਪਏ ਕਰਣ ਦਾ ਟੀਚਾ ਰੱਖਿਆ ਹੈ। ਸਾਫ ਹੈ, ਰੱਖਿਆ ਵਿੱਚ ਆਤਮਨਿਰਭਰਤਾ ਦੇ ਸੰਕਲਪ ਨਾਲ ਰੁਜਗਾਰ ਵਧਾਉਣ ਅਤੇ ਅਰਥ ਵਿਵਸਥਾ ਨੂੰ ਰਫਤਾਰ ਦੇਣ ਦਾ ਦੋਹਰਾ ਉਦੇਸ਼ ਪੂਰਾ ਹੋ ਸਕਦਾ ਹੈ। ਪਰ ਸਭਤੋਂ ਵੱਡੀ ਗੱਲ ਇਹ ਹੈ ਕਿ ਦੋਤਰਫਾ ਸੀਮਾ ਤਨਾਅ ਦੇ ਮੌਜੂਦਾ ਮਾਹੌਲ ਨੇ ਰਾਸ਼ਟਰ ਦੀ ਸੁਰੱਖਿਆ ਨੂੰ ਲੈ ਕੇ ਜੋ ਵਾਧੂ ਚਿੰਤਾਵਾਂ ਪੈਦਾ ਕੀਤੀਆਂ ਹਨ, ਉਨ੍ਹਾਂ ਦਾ ਸਭਤੋਂ ਵਧੀਆ ਜਵਾਬ ਫੌਜੀ ਜਰੂਰਤਾਂ ਦੇ ਮਾਮਲੇ ਵਿੱਚ ਜਿਆਦਾ ਤੋਂ ਜਿਆਦਾ ਆਤਮਨਿਰਭਰਤਾ ਨਾਲ ਹੀ ਦਿੱਤਾ ਜਾ ਸਕਦਾ ਹੈ।

ਵਿਨੇ ਮਹਾਜਨ

Leave a Reply

Your email address will not be published. Required fields are marked *