ਫੌਜੀ ਜਹਾਜ਼ ਹਾਦਸੇ ਦਾ ਸ਼ਿਕਾਰ,16  ਵਿਅਕਤੀਆਂ ਦੀ ਮੌਤ

ਵਾਸ਼ਿੰਗਟਨ, 11 ਜੁਲਾਈ (ਸ.ਬ.)  ਮਿਸੀਸਿਪੀ ਦੇ ਡੈਲਟਾ ਖੇਤਰ ਵਿੱਚ ਇਕ ਫੌਜੀ ਜਹਾਜ਼ ਦੇ ਦੁਰਘਟਨਾ ਦੇ ਸ਼ਿਕਾਰ ਹੋਣ ਨਾਲ ਉਸ ਵਿੱਚ ਸਵਾਰ ਘੱਟ ਤੋਂ ਘੱਟ 16 ਵਿਅਕਤੀਆਂ ਦੀ ਮੌਤ ਹੋ ਗਈ|  ਲੇਫਲੋਰ ਸ਼ੇਰਿਫ ਰਿਕੀ ਬੈਂਕਸ ਨੇ ਦੱਸਿਆ ਕਿ ਸੀ-130 ਜਹਾਜ਼ ਜਾਕਸਨ ਦੇ 85 ਮੀਲ ਉਤਰ ਵਿੱਚ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ| ਬੈਂਕਸ ਨੇ ਦੱਸਿਆ ਕਿ ਜਹਾਜ਼ ਵਿੱਚ ਸਵਾਰ ਘੱਟੋ-ਘੱਟ 16 ਵਿਅਕਤੀਆਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਗਈ ਹੈ|
ਇਕ ਹੈਲੀਕਾਪਟਰ ਦੁਰਘਟਨਾ ਵਾਲੇ ਸਥਾਨ ਤੇ ਹੋਰ ਲੋਕਾਂ ਦੀ ਤਲਾਸ਼ ਕਰ ਰਿਹਾ ਹੈ| ਮਰੀਨ ਕੋਪਰਸ ਦੇ ਬੁਲਾਰੇ ਨੇ ਦੱਸਿਆ ਕਿ ਮਰੀਨ ਸੀ-130,  10 ਜੁਲਾਈ ਦੀ ਰਾਤ ਨੂੰ ਦੁਰਘਟਨਾ ਦਾ ਸ਼ਿਕਾਰ ਹੋ ਗਿਆ| ਅਧਿਕਾਰੀਆਂ ਨੂੰ ਇਸ ਗੱਲ ਦੀ ਜਾਣਕਾਰੀ ਫਿਲਹਾਲ ਨਹੀਂ ਸੀ ਕਿ ਦੁਰਘਟਨਾ ਕਿਵੇਂ ਵਾਪਰੀ|

Leave a Reply

Your email address will not be published. Required fields are marked *