ਫੌਜੀ ਮੇਜਰ ਨੇ ਸਰਵਿਸ ਪਿਸਤੌਲ ਨਾਲ ਕੀਤੀ ਖੁਦਕੁਸ਼ੀ

ਜੰਮੂ, 16 ਦਸੰਬਰ (ਸ.ਬ.) ਫੌਜੀ ਅਧਿਕਾਰੀ ਵਲੋਂ ਆਪਣੀ ਹੀ ਸਰਵਿਸ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਕੇ ਆਤਮ-ਹੱਤਿਆ ਕਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ| ਮਿਲੀ ਜਾਣਕਾਰੀ ਮੁਤਾਬਕ ਮੇਜਰ ਅਨੀਤਾ ਕੁਮਾਰੀ (36) ਵਾਸੀ ਚੰਬਾ ਹਿਮਾਚਲ ਪ੍ਰਦੇਸ਼ ਨੇ ਬੜੀ ਬ੍ਰਾਹਮਣਾ ਸਥਿਤ ਆਪਣੇ ਸਰਕਾਰੀ ਰਿਹਾਇਸ਼ ਤੇ ਸਰਵਿਸ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ|
ਜਾਣਕਾਰੀ ਮੁਤਾਬਕ  ਮੇਜਰ ਕੁਮਾਰੀ ਹਿਮਾਚਲ ਦੇ ਚੰਬਾ ਦੀ ਰਹਿਣ ਵਾਲੀ ਹੈ ਅਤੇ ਮੌਜੂਦਾ ਸਮੇਂ ਵਿੱਚ 259 ਕੰਪਨੀ ਫੀਲਡ ਸਪਲਾਈ ਡਿਪੂ ਵਿੱਚ ਬੜੀ ਬ੍ਰਾਹਮਣਾ ਵਿੱਚ ਤਾਇਨਾਤ ਸੀ| ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *