ਫੌਜੀ ਸਿਖ਼ਲਾਈ ਹਾਦਸੇ ਦੌਰਾਨ 1 ਕੈਨੇਡੀਅਨ ਸਿਪਾਹੀ ਦੀ ਮੌਤ, 3 ਜ਼ਖਮੀ

ਅਲਬਰਟਾ, 26 ਅਪ੍ਰੈਲ, (ਸ.ਬ.) ਉਤਰੀ ਅਲਬਰਟਾ ਦੇ   ਕੈਨੇਡੀਅਨ ਫੋਰਸਿਜ਼ ਬੇਸ ਵੇਨਰਾਈਟ ਵਿੱਚ ਬੀਤੇ ਦਿਨੀਂ ਅੱਗ ਦੀਆਂ ਘਟਨਾਵਾਂ ਸੰਬੰਧੀ ਚੱਲ ਰਹੀ ਫੌਜੀ ਸਿਖ਼ਲਾਈ ਦੌਰਾਨ ਹੋਏ ਇਕ ਵਾਹਨ ਹਾਦਸੇ ਵਿੱਚ 1 ਕੈਨੇਡੀਅਨ ਸਿਪਾਹੀ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋਏ ਹਨ| ਫੌਜ ਨੇ ਦੱਸਿਆ ਕਿ ਸ਼ਹੀਦ ਹੋਇਆ ਸਿਪਾਹੀ ਸਾਰਜੈਂਟ ਰਾਬਰਟ ਜੇ. ਡਾਈਨਰੋਵਿਜ਼ ਰਾਇਲ ਕੈਨੇਡੀਅਨ ਡਰੈਗੂਨਜ਼ ਪਲੈਟੂਨ ਦਾ ਸੀ| ਉਹ ਅਤੇ ਦੂਜੇ ਫੌਜੀ ਜਵਾਨ ਬੀਤੇ ਦਿਨੀਂ ਅਲਬਰਟਾ ਬੇਸ ਤੇ ਇਕ ਵਾਹਨ ਦੁਰਘਟਨਾ ਦਾ ਸ਼ਿਕਾਰ ਹੋ ਗਏ, ਫੌਜੀ ਜਵਾਨ ਇੱਥੇ ‘ਰੱਗੇਡ ਬੀਅਰ’ ਨਾਮਕ ਅੱਗ ਬਝਾਊ ਸਿਖਲਾਈ ਅਭਿਆਸ ਵਿੱਚ ਹਿੱਸਾ ਲੈ ਰਹੇ ਸਨ| ਜ਼ਖਮੀ ਹੋਏ 3 ਜਵਾਨਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦੇ ਟਰੌਮਾ ਸੈਂਟਰ ਦਾਖਲ ਕਰਵਾਇਆ ਗਿਆ ਹੈ| ਕੈਨੇਡੀਅਨ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਪੌਲ ਵਿੰਕ ਨੇ ਕਿਹਾ, ” ਮੈਨੂੰ ਸਾਰਜੈਂਟ ਡਾਈਨਰੋਵਿਜ਼ ਦੀ ਮੌਤ ਦਾ ਗਹਿਰਾ ਦੁੱਖ ਲੱਗਾ ਹੈ ਅਤੇ ਇਸ ਮੁਸ਼ਕਲ ਸਮੇਂ ਵਿੱਚ ਮੈਂ ਸ਼ਹੀਦ ਫੌਜੀ ਦੇ ਪਰਿਵਾਰ ਪ੍ਰਤੀ ਆਪਣੀ ਗਹਿਰੀ ਸੰਵੇਦਨਾ ਪ੍ਰਗਟ ਕਰਦਾ ਹਾਂ|” ਉਨ੍ਹਾਂ ਕਿਹਾ ਕਿ ਨਾ ਸਿਰਫ ਉਸ ਦੀ ਮੌਤ ਉਸ ਦੇ ਪਰਿਵਾਰ ਅਤੇ ਦੋਸਤਾਂ ਲਈ ਇਕ ਦੁਖਦਾਇਕ ਘਟਨਾ ਹੈ ਸਗੋਂ ਸਾਡੀ ਕੈਨੇਡੀਅਨ ਫੌਜ ਅਤੇ ਦੂਜੇ ਫੌਜੀ ਭਾਈਚਾਰੇ ਲਈ ਵੀ ਇਹ ਕਦੇ ਨਾ ਪੂਰੀ ਹੋਣ ਵਾਲੀ ਕਮੀਂ ਹੈ| ਕੈਨੇਡੀਅਨ ਆਰਮੀ ਪੁਲੀਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ|

Leave a Reply

Your email address will not be published. Required fields are marked *