ਫੌਜ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਵਿੱਚ ਸਮਰੱਥ: ਸੁਹਾਗ

ਨਵੀਂ ਦਿੱਲੀ, 31 ਦਸੰਬਰ (ਸ.ਬ.) ਰਿਟਾਇਰਡ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਨੇ ਅੱਜ ਕਿਹਾ ਕਿ ਫੌਜ ਕਿਸੇ ਵੀ ਬਾਹਰੀ ਜਾਂ ਅੰਦਰੂਨੀ ਚੁਣੌਤੀ ਨਾਲ ਨਜਿੱਠਣ ਲਈ ਪੂਰਨ ਰੂਪ ਨਾਲ ਟਰੇਨਡ ਅਤੇ ਤਿਆਰ ਹੈ| ਜਨਰਲ ਸੁਹਾਗ ਨੇ ਆਪਣੇ ਕਾਰਜਕਾਲ ਦੇ ਆਖਰੀ ਦਿਨ ਸਲਾਮੀ ਗਾਰਦ ਦੇ ਨਿਰੀਖਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਵਿੱਚ ਰਾਸ਼ਟਰ ਦੀ ਰੱਖਿਆ ਵਿੱਚ ਸਰਵਉੱਚ ਬਲੀਦਾਨ ਦੇਣ ਵਾਲੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਦਿੱਤੀ| ਜਨਰਲ ਸੁਹਾਗ ਨੇ ਰਿਟਾਇਰਡ ਹੋਣ ਤੋਂ ਬਾਅਦ ਉੱਪ ਫੌਜ ਮੁਖੀ ਲੈਫਟੀਨੈਂਟ ਜਨਰਲ ਬਿਪਿਨ ਰਾਵਤ ਨੇ ਫੌਜ ਮੁਖੀ ਦਾ ਅਹੁਦਾ ਗ੍ਰਹਿਣ ਕੀਤਾ| ਇਸ ਤੋਂ ਪਹਿਲਾਂ ਜਨਰਲ ਸੁਹਾਗ ਨੇ ਅਮਰ ਜਵਾਨ ਜੋਤੀ ਤੇ ਜਾ ਕੇ ਸ਼ਹੀਦ ਫੌਜੀਆਂ ਨੂੰ ਫੁੱਲ ਭੇਟ ਕੀਤੇ| ਜਨਰਲ ਸੁਹਾਗ ਦੇ ਢਾਈ ਸਾਲਾਂ ਦੇ ਕਾਰਜਕਾਲ ਵਿੱਚ ਫੌਜ ਨੇ ਮਿਆਂਮਾਰ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਸਰਹੱਦ ਪਾਰ ਅੱਤਵਾਦੀ ਅੱਡਿਆਂ ਤੇ ਸਰਜੀਕਲ ਸਟਰਾਈਕ ਕਰ ਕੇ ਵੱਡੀ ਗਿਣਤੀ ਵਿੱਚ ਅੱਤਵਾਦੀਆਂ ਨੂੰ ਮਾਰਨ ਵਿੱਚ ਕਾਮਯਾਬੀ ਹਾਸਲ ਕੀਤੀ|
ਰਿਟਾਇਰਡ ਫੌਜ ਮੁਖੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਨ੍ਹਾਂ ਨੂੰ ਪੂਰਨ ਸਮਰਥਣ ਦੇਣ ਅਤੇ ਫੌਜ ਸੰਚਾਲਨ ਵਿੱਚ ਖੁੱਲ੍ਹਾ ਹੱਥ ਦੇਣ ਲਈ ਆਭਾਰ ਜ਼ਾਹਰ ਕੀਤਾ| ਜਨਰਲ ਸੁਹਾਗ ਨੇ ਕਿਹਾ ਕਿ ਜਿਸ ਦਿਨ ਉਨ੍ਹਾਂ ਨੇ ਅਹੁਦਾ ਗ੍ਰਹਿਣ ਕੀਤਾ ਸੀ, ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਕਿਸੇ ਵੀ ਹਰਕਤ ਤੇ ਸਾਡੀ ਪ੍ਰਤੀਕਿਰਿਆ ਵਧ, ਤੁਰੰਤ ਅਤੇ ਤਿੱਖੀ ਹੋਵੇਗੀ| ਫੌਜ ਨੇ ਤਿੰਨੋਂ ਬਿੰਦੂਆਂ ਤੇ ਸ਼੍ਰੇਸ਼ਠ ਪ੍ਰਦਰਸ਼ਨ ਕੀਤਾ| ਉਨ੍ਹਾਂ ਨੇ ਕਿਹਾ,”ਮੇਰਾ ਮੰਨਣਾ ਹੈ ਕਿ ਫੌਜ ਦੀ ਕਾਰਵਾਈ ਦੀ ਆਵਾਜ਼ ਸ਼ਬਦਾਂ ਨਾਲੋਂ ਵਧ ਹੋਣੀ ਚਾਹੀਦੀ ਹੈ|”

Leave a Reply

Your email address will not be published. Required fields are marked *