ਫੌਜ ਦੇ ਅਸਲਾ ਡਿਪੂ ਵਿੱਚ ਅਚਾਨਕ ਧਮਾਕਾ, ਦੋ ਕਸ਼ਮੀਰੀ ਮਜ਼ਦੂਰ ਜ਼ਖਮੀ

ਸ਼੍ਰੀਨਗਰ, 16 ਜਨਵਰੀ (ਸ.ਬ.) ਅਨੰਤਨਾਗ ਜ਼ਿਲੇ ਵਿੱਚ ਖਾਂਦਰੂ ਇਲਾਕੇ ਵਿੱਚ ਫੌਜ ਦੇ ਹਥਿਆਰ ਡਿਪੂ ਵਿੱਚ ਅਚਾਨਕ ਹੀ ਧਮਾਕਾ ਹੋ ਗਿਆ| ਇਸ ਧਮਾਕੇ ਵਿੱਚ ਦੋ ਕਸ਼ਮੀਰ ਮਜ਼ਦੂਰ ਜ਼ਖਮੀ ਹੋ ਗਏ ਹਨ| ਜ਼ਖਮੀਆਂ ਦੀ ਪਛਾਣ ਬਿਲਾਲ ਅਹਿਮਦ ਅਤੇ ਗੁਲਜਾਰ ਅਹਿਮਦ ਦੇ ਰੂਪ ਵਿੱਚ ਹੋਈ ਹੈ| ਦੋਵਾਂ ਜ਼ਖਮੀਆਂ ਨੂੰ ਅਨੰਤਨਾਗ ਜ਼ਿਲਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰ ਉਨ੍ਹਾਂ ਦੀ ਗੰਭੀਰ ਹਾਲਤ ਦੇਖਦੇ ਹੋਏ, ਉਨ੍ਹਾਂ ਨੂੰ ਸ਼੍ਰੀਨਗਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ| ਧਮਾਕੇ ਦੇ ਕਾਰਨਾਂ ਦੀ ਜਾਂਚ ਅਜੇ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *