ਫੌਜ ਦੇ ਜਵਾਨਾਂ ਨੂੰ ਛੇਤੀ ਹੀ ਤੋਹਫਾ ਦੇਣ ਦੀ ਤਿਆਰੀ ਵਿੱਚ ਹੈ ਮੋਦੀ ਸਰਕਾਰ

ਨਵੀਂ ਦਿੱਲੀ, 9 ਜਨਵਰੀ (ਸ.ਬ.) ਸਰਕਾਰ ਹੁਣ ਭਾਰਤੀ ਫੌਜ ਦੇ ਸੁਭਾਅ ਵਿੱਚ ਬਦਲਾਅ ਕਰਨ ਦੀ ਤਿਆਰੀ ਕਰਨ ਵਿੱਚ ਜੁਟੀ ਹੋਈ ਹੈ| ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਕੇ ਰੱਖਿਆ ਮੰਤਰੀ ਮਨੋਹਰ ਪਾਰੀਕਰ ਜਲਦੀ ਮੁਹਰ ਲਗਾਉਣ ਵਾਲੇ ਹਨ| ਮਕਰ ਪੰਚਮੀ ਤੋਂ ਬਾਅਦ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਦੀ ਮੀਟਿੰਗ ਹੋਣੀ ਹੈ, ਜਿਸ ਵਿੱਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ| ਇਸ ਵਿੱਚ ਜੋ ਫੈਸਲੇ ਲਏ ਜਾ ਸਕਦੇ ਹਨ, ਉਨ੍ਹਾਂ ਵਿੱਚ ਫੌਜ ਦੇ ਜਵਾਨਾਂ ਦੀ ਸੇਵਾ ਮਿਆਦ ਨੂੰ ਦੋ ਸਾਲ ਵਧਾਉਣਾ, ਗੈਰ ਲੜਾਕੂ ਵਿਭਾਗਾਂ ਦੇ ਕੁਝ ਕੰਮ ਨਿੱਜੀ ਕੰਪਨੀਆਂ ਨੂੰ ਸੌਂਪਣਾ ਅਤੇ ਪਸ਼ੂ ਪਾਲਣ ਇਕਾਈਆਂ ਨੂੰ ਬੰਦ ਕਰਨਾ ਅਤੇ ਤਿੰਨੋਂ ਫੌਜ ਦੇ ਸੀਨੀਅਰ ਨਵੇਂ ਅਹੁਦੇ ਤੇ ਸਿਰਜਨਾ ਕਰਨ ਦੀ ਹੈ| ਫੌਜ ਦੀ ਸੇਵਾ ਮਿਆਦ ਵਿੱਚ ਦੋ ਸਾਲ ਦਾ ਵਾਧਾ ਕਰਕੇ ਪੈਨਸ਼ਨ ਅਤੇ ਨਵੇਂ ਰੰਗਰੂਟਾਂ ਦੇ ਸਿਖਲਾਈ ਤੇ ਹੋਣ ਵਾਲੇ ਖਰਚ ਵਿੱਚ ਕਮੀ ਕਰਨ ਦੀ ਯੋਜਨਾ ਹੈ|

ਆਮ ਤੌਰ ਤੇ ਜਵਾਨ 17 ਸਾਲ ਦੀ ਸੇਵਾ ਦੇ ਬਾਅਦ ਰਿਟਾਇਰ ਹੋ ਜਾਂਦੇ ਹਨ| ਲੈਫਟੀਨੈਂਟ ਜਨਰਲ ਡਾਕਟਰ ਡੀ.ਬੀ. ਸ਼ੇਕਟਕਰ ਦੀ ਪ੍ਰਧਾਨਗੀ ਵਿੱਚ ਗਠਿਤ ਕਮੇਟੀ ਦੀ ਸਿਫਾਰਿਸ਼ ਦੇ ਮੁਤਾਬਕ, ਨਵੀਂ ਵਿਵਸਥਾ ਲਾਗੂ ਹੋਣ ਤੇ ਜਵਾਨ ਅਤੇ ਸੂਬੇਦਾਰ ਮੇਜਰ ਦੀ ਰੈਂਕ ਤੱਕ ਦੇ ਜੂਨੀਅਰ ਕਮਿਸ਼ਨ ਅਧਿਕਾਰੀ 2 ਸਾਲ ਵਧ ਕੰਮ ਕਰ ਸਕਣਗੇ| ਇਸ ਵਿੱਚ ਨਾ ਸਿਰਫ ਨਵੇਂ ਜਵਾਨਾਂ ਦੇ ਸਿਖਲਾਈ ਤੇ ਹੋਣ ਵਾਲਾ ਖਰਚ ਘਟੇਗਾ|

Leave a Reply

Your email address will not be published. Required fields are marked *