ਫੌਜ ਦੇ ਜਵਾਨ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ


ਸ਼੍ਰੀਨਗਰ, 6 ਅਕਤੂਬਰ (ਸ.ਬ.) ਮੱਧ ਕਸ਼ਮੀਰ ਦੇ ਗੰਦੇਰਬਲ ਵਿਚ ਅੱਜ ਫ਼ੌਜ ਦੇ ਇਕ ਜਵਾਨ ਨੇ ਆਪਣੀ ਸਰਵਿਸ ਰਾਈਫਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ| ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕਾਂਗਨ ਦੇ ਨੇੜੇ ਚਾਤੇਰਗੁਲ ਕੈਂਪ ਵਿਚ ਸਵੇਰੇ ਗੋਲੀ ਚੱਲਣ ਦੀ ਆਵਾਜ਼ ਨਾਲ ਸਨਸਨੀ ਫੈਲ ਗਈ| ਆਲੇ-ਦੁਆਲੇ ਮੌਜੂਦ ਫ਼ੌਜੀ ਜਵਾਨ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਕੈਂਪ ਵਿੱਚ ਪਹੁੰਚੇ ਤਾਂ ਸਾਥੀ ਜਵਾਨ ਨੂੰ ਖੂਨ ਨਾਲ ਲਹੂ-ਲੁਹਾਨ ਦੇਖਿਆ| ਜਵਾਨ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ|
ਮ੍ਰਿਤਕ ਜਵਾਨ ਦੀ ਪਹਿਚਾਣ ਹਰਿਆਣਾ ਵਾਸੀ ਜਗਮੀਤ ਸਿੰਘ ਦੇ ਰੂਪ ਵਿਚ ਹੋਈ ਹੈ| ਅਧਿਕਾਰੀਆਂ ਮੁਤਾਬਕ ਅਜੇ ਤੱਕ ਇਹ ਪਤਾ ਨਹੀਂ ਨਹੀਂ ਲੱਗ ਸਕਿਆ ਕਿ ਜਵਾਨ ਨੇ ਅਜਿਹਾ ਖ਼ੌਫਨਾਕ ਕਦਮ ਕਿਉਂ ਚੁੱਕਿਆ| ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜ਼ਰੂਰੀ ਕਾਰਵਾਈ ਕਰ ਰਹੀ ਹੈ|

Leave a Reply

Your email address will not be published. Required fields are marked *