ਫੌਜ ਨੂੰ ਮਿਲੀ ‘ਮੇਡ ਇਨ ਇੰਡੀਆ’ ਤੋਪ ਧਨੁਸ਼

ਨਵੀਂ ਦਿੱਲੀਂ, 20 ਜੁਲਾਈ (ਸ.ਬ.) ਦੇਸ਼ ਵਿਚ ਬਣੀ ਤੋਪ ‘ਧਨੁਸ਼’  ਫੌਜ ਵਿਚ ਸ਼ਾਮਿਲ ਹੋ ਗਈ| ਜਬਲਪੁਰ ਗਨ ਕੈਰੇਜ ਫੈਕਟਰੀ ਨੇ 155 ਐਮ. ਐਮ. ਦੀਆਂ ਤਿੰਨ ਤੋਪਾਂ ਨੂੰ ਫੌਜ ਨੂੰ ਸੌਂਪਿਆ ਹੈ| 38 ਕਿਲੋਮੀਟਰ ਰੇਂਜ ਤੱਕ ਮਾਰ ਕਰਨ ਵਾਲੀ ਧਨੁਸ਼ ਦੀ ਡਿਜ਼ਾਈਨ ਗਨ ਕੈਰੇਜ ਬੋਰਡ ਨੇ ਤਿਆਰ ਕੀਤੀ ਹੈ| ਇਹ ਬਾਫੋਰਸ ਤੋਂ ਵਧ ਦੂਰੀ ਤਕ ਪਾਰ ਕਰ ਸਕਦੀ ਹੈ| ਪਿਛਲੇ ਤਿੰਨ ਸਾਲਾਂ ਤੋਂ ਤੋਪਾਂ ਦਾ ਟ੍ਰਾਇਲ ਕੀਤਾ ਜਾ ਰਿਹਾ ਸੀ| ਬਾਰਡਰ ਏਰੀਆ ਅਤੇ ਵੱਖ-ਵੱਖ ਹਾਲਾਤ, ਮੌਸਮ ‘ਚ ਫਾਇਰਿੰਗ ਦੌਰਾਨ ਤੋਪ ਵਿਚੋਂ 2 ਹਜ਼ਾਰ ਤੋਂ ਵਧ ਗੋਲੇ ਦਾਗੇ ਗਏ| ਸਿਆਚਿਨ ਵਰਗੇ ਠੰਡੇ ਇਲਾਕਿਆਂ ਤੋਂ ਬਾਅਦ ਰਾਜਸਥਾਨ ਦੇ ਗਰਮ ਮਾਰੂਥਲ ਖੇਤਰਾਂ ਵਿਚ ਧਨੁਸ਼ ਦਾ ਦੋ ਵਾਰ ਕਾਮਯਾਬ ਟ੍ਰਾਇਲ ਕੀਤਾ ਜਾ ਚੁੱਕਿਆ ਹੈ| ਹਾਲ ਹੀ ਵਿਚ ਬਾਲਾਸੋਰ ਅਤੇ ਪੋਖਰਣ ਵਿਚ ਵੀ ਬਾਰਡਰ              ਏਰੀਆ ਵਿਚ ਵੀ ਧਨੁਸ਼ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ| ਫੌਜ ਦੇ ਆਰਟਲਰੀ ਡਿਵੀਜ਼ਨ ਨੇ ਰੋਜ਼ਾਨਾ ਵਰਤੋਂ ਲਈ 6 ਤੋਪਾਂ ਜੀ. ਸੀ. ਐਫ. ਤੋਂ ਮੰਗੀਆਂ ਸਨ, ਜਿਨ੍ਹਾਂ ਵਿਚੋਂ ਤਿੰਨ ਤੋਪਾਂ ਸੌਂਪ ਦਿੱਤੀਆਂ ਗਈਆਂ ਹਨ|

Leave a Reply

Your email address will not be published. Required fields are marked *