ਫੌਜ ਨੇ ਭਾਰਤੀ ਸਰਹੱਦ ਤੇ ਚੀਨ ਵਲੋਂ ਮੁੜ ਕਬਜ਼ਾ ਕੀਤੇ ਜਾਣ ਦੀਆਂ ਖਬਰਾਂ ਨੂੰ ਦੱਸਿਆ ਫਰਜ਼ੀ


ਨਵੀਂ ਦਿੱਲੀ, 30 ਅਕਤੂਬਰ (ਸ.ਬ.) ਫੌਜ ਨੇ ਮੀਡੀਆ ਵਿੱਚ ਆਈ ਉਸ ਰਿਪੋਰਟ ਦਾ ਖੰਡਨ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਚੀਨ ਦੀ ਫੌਜ ਨੇ ਪੂਰਬੀ ਲੱਦਾਖ ਵਿੱਚ              ਪੇਗੋਂਗ ਝੀਲ ਦੇ ਉੱਤਰ ਵਿੱਚ ਫਿੰਗਰ 2 ਅਤੇ 3 ਖੇਤਰ ਵਿੱਚ ਫਿਰ ਤੋਂ ਭਾਰਤੀ ਸਰਹੱਦ ਤੇ ਕਬਜ਼ਾ ਕੀਤਾ ਹੈ| ਫੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਮੀਡੀਆ ਵਿੱਚ ਇਸ ਬਾਰੇ ਆਈ ਰਿਪੋਰਟ ਗਲਤ ਹੈ| ਜਿਕਰਯੋਗ ਹੈ ਕਿ ਮੀਡੀਆ ਵਿੱਚ ਆਈ ਇਕ ਰਿਪੋਰਟ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੱਦਾਖ ਤੋਂ ਸਾਬਕਾ ਸੰਸਦ ਮੈਂਬਰ ਥੁਪਸਾਨ ਛੇਵਾਂਗ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਚੀਨ ਦੀ ਫੌਜ ਨੇ ਪੂਰਬੀ ਲੱਦਾਖ ਵਿੱਚ                 ਪੇਗੋਂਗ ਝੀਲ ਦੇ ਉੱਤਰ ਵਿੱਚ ਫਿੰਗਰ 2 ਅਤੇ 3 ਖੇਤਰ ਵਿੱਚ ਹੋਰ ਅੱਗੇ ਵਧਦੇ ਹੋਏ ਭਾਰਤੀ ਸਰਹੱਦ ਤੇ ਕਬਜ਼ਾ ਕੀਤਾ ਹੈ| 
ਫੌਜ ਨੇ ਇਸ ਰਿਪੋਰਟ ਨੂੰ ਪੂਰੀ ਤਰ੍ਹਾਂ ਨਾਲ ਫਰਜ਼ੀ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਇਸ ਨੂੰ ਖਾਰਿਜ ਕਰਦੀ ਹੈ| ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਤੇ ਪਿਛਲੇ 5 ਮਹੀਨਿਆਂ ਤੋਂ ਫੌਜੀ ਤਣਾਅ ਬਣਿਆ ਹੋਇਆ ਹੈ| ਇਸ ਦੇ ਹੱਲ ਲਈ ਦੋਵਾਂ ਪੱਖਾਂ ਦਰਮਿਆਨ ਡਿਪਲੋਮੈਟ ਅਤੇ ਫੌਜ ਅਤੇ ਸਿਆਸੀ ਪੱਧਰ ਤੇ ਲਗਾਤਾਰ ਗੱਲਬਾਤ ਚੱਲ ਰਹੀ ਹੈ ਪਰ ਦੋਵਾਂ ਪੱਖਾਂ ਵੱਲੋਂ ਆਪਣੇ ਰੁਖ ਤੇ ਕਾਇਮ ਰਹਿਣ ਨਾਲ ਹਾਲੇ ਤੱਕ ਇਸ ਦਾ ਠੋਸ ਹੱਲ ਨਹੀਂ ਨਿਕਲਿਆ ਹੈ|

Leave a Reply

Your email address will not be published. Required fields are marked *