ਫ੍ਰਾਂਸ ਵਿਚ ਅੱਤਵਾਦ ਵਿਰੋਧੀ ਬਿੱਲ ਨੂੰ ਸੰਸਦ ਦੀ ਮਨਜ਼ੂਰੀ

ਪੈਰਿਸ, 19 ਜੁਲਾਈ (ਸ.ਬ.)  ਫ੍ਰਾਂਸ ਦੇ ਸੁਰੱਖਿਆ ਕਾਨੂੰਨਾਂ ਨੂੰ ਹੋਰ ਸਖਤ ਬਣਾਉਣ ਵਾਲੇ ਵਿਵਾਦਮਈ ਬਿੱਲ ਨੂੰ  ਕੰਜਰਵੇਟਿਵ ਮੈਂਬਰਾਂ ਦੀ ਬਹੁਗਿਣਤੀ ਵਾਲੀ ਸੰਸਦ ਨੇ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਬਿੱਲ ਦੇ ਰਾਹ ਵਿਚ ਆਉਣ ਵਾਲੀ ਰੁਕਾਵਟ ਨੂੰ ਦੂਰ ਕਰ ਲਿਆ ਹੈ| ਸੈਨੇਟ ਮੈਂਬਰਾਂ ਨੇ ਬਿੱਲ ਦੇ ਪੱਖ ਵਿਚ 229 ਵੋਟ ਪਾ ਕੇ ਇਸ ਦਾ ਸਮਰਥਨ ਕੀਤਾ| ਹੁਣ ਇਸ ਮਸੌਦੇ ਨੂੰ ਹੇਠਲੇ ਸਦਨ ਨੈਸ਼ਨਲ ਅਸੈਂਬਲੀ ਨੂੰ ਭੇਜਿਆ ਜਾਵੇਗਾ ਜਿੱਥੇ ਅਕਤੂਬਰ ਵਿਚ ਇਸ ਤੇ ਚਰਚਾ          ਹੋਵੇਗੀ|
ਨਵਾਂ ਕਾਨੂੰਨ ਪੈਰਿਸ ਵਿਚ ਸਾਲ 2015 ਵਿਚ ਹੋਏ ਅੱਤਵਾਦੀ ਹਮਲੇ ਮਗਰੋਂ ਲਗਾਏ ਗਏ ਆਪਾਤ ਕਾਲ ਦੀ ਜਗ੍ਹਾ ਲਵੇਗਾ| ਇਨ੍ਹਾਂ ਹਮਲਿਆਂ ਵਿਚ 130 ਵਿਅਕਤੀ ਮਾਰੇ ਗਏ ਸਨ| ਗੌਰਤਲਬ ਹੈ ਕਿ ਇਹ ਰਾਸ਼ਟਰਪਤੀ ਏਮੈਨੁਏਲ ਮੈਕਰੋਂ ਦੀਆਂ ਚੁਣਾਵੀ ਘੋਸ਼ਣਾਵਾਂ ਵਿਚ ਸ਼ਾਮਲ ਹੈ| ਸਟੇਟ ਆਫ ਅਮਰਜੈਂਸੀ ਦੇ ਤਹਿਤ ਅਧਿਕਾਰੀਆਂ ਨੂੰ ਲੋਕਾਂ ਨੂੰ ਨਜ਼ਰਬੰਦ ਕਰਨ, ਘਰਾਂ ਦੀ ਤਲਾਸ਼ੀ ਲੈਣ ਜੱਜ ਦੀ ਪਹਿਲੀ ਆਗਿਆ ਦੇ ਬਿਨਾ ਜਨ ਸਭਾ ਤੇ ਪਾਬੰਦੀ ਲਗਾਉਣ ਦਾ ਅਧਿਕਾਰ ਹੈ| ਇਸ ਬਿੱਲ ਨੂੰ ਛੇਵੀਂ ਵਾਰੀ 6 ਜੁਲਾਈ ਨੂੰ ਕਾਰਜ ਵਿਸਤਾਰ ਦਿੱਤਾ ਗਿਆ|

Leave a Reply

Your email address will not be published. Required fields are marked *