ਫ੍ਰੀਲਾਂਸ ਕ੍ਰਿਕਟਰ ਬਣਨ ਦੀ ਯੋਜਨਾ ਬਣਾ ਰਿਹਾ ਹੈ ਅਫਰੀਦੀ

ਕਰਾਚੀ,31 ਜਨਵਰੀ (ਸ.ਬ.) ਪਾਕਿਸਤਾਨ ਕ੍ਰਿਕਟ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਅੱਜ ਦੱਸਿਆ ਕਿ ਕੌਮਾਂਤਰੀ ਕੈਰੀਅਰ ਖਤਮ ਹੋ ਗਿਆ ਹੈ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਫ੍ਰੀਲਾਂਸ ਕ੍ਰਿਕਟਰ ਬਣਨਾ ਚਾਹੁੰਦਾ ਹਾਂ| ਸਾਰੀ ਦੁਨੀਆਂ ਵਿੱਚ ਵੱਖ-ਵੱਖ ਲੀਗ ਵਿੱਚ ਖੇਡਣ ਦਾ ਆਨੰਦ ਲੈਣਾ ਚਾਹੁੰਦਾ ਹਾਂ|
ਕਰਾਚੀ ਯੂਨੀਵਰਸਿਟੀ ਕੰਪਲੈਕਸ ਵਿੱਚ ਸਮਾਰੋਹ ਦੌਰਾਨ ਅਫਰੀਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਜਿੰਨ੍ਹੀ ਵੀ ਕ੍ਰਿਕਟ ਖੇਡਣਾ ਚਾਹੁੰਦਾ ਹਾਂ ਖੇਡ ਚੁੱਕਿਆ ਹਾਂ, ਅਤੇ ਹੁਣ ਲੀਗ ਖੇਡਣ ਤੇ ਧਿਆਨ ਲਗਾਉਣਾ ਚਾਹੁੰਦਾ ਹਾਂ, ਅਤੇ ਇਸ ਖੇਡ ਦਾ ਆਨੰਦ ਲੈਣਾ ਚਾਹੁੰਦਾ ਹਾਂ| ਜਦਕਿ ਇਸ ਤਰ੍ਹਾਂ ਦੇ ਅੰਦਾਜ਼ੇ ਹਨ ਕਿ ਪਾਕਿਸਤਾਨ ਕ੍ਰਿਕਟ ਬੋਰਡ ਅਫਰੀਦੀ ਨੂੰ ਅਲਵਿਦਾ ਮੈਚ ਦਾ ਮੌਕਾ ਦੇ ਸਕਦੇ ਹਨ, ਪਰ ਇਸ ਕ੍ਰਿਕਟਰ ਨੇ ਮਨ ਲਿਆ ਹੈ ਕਿ ਉਹ ਦੇਸ਼ ਲਈ ਆਪਣਾ ਆਖਰੀ ਮੈਚ ਖੇਡ ਚੁੱਕੇ ਹਨ|

Leave a Reply

Your email address will not be published. Required fields are marked *