ਫ੍ਰੈਂਚ ਓਪਨ : ਵਿਸ਼ਵ ਦੀ ਨੰਬਰ 1 ਖਿਡਾਰਨ ਓਸਾਕਾ ਵੱਡੇ ਉਲਟਫੇਰ ਤੋਂ ਬਚੀ

ਪੈਰਿਸ, 29 ਮਈ (ਸ.ਬ.) ਵਰਲਡ ਦੀ ਨੰਬਰ ਇਕ ਖਿਡਾਰੀ ਜਾਪਾਨ ਦੀ ਨਾਓਮੀ ਓਸਾਕਾ ਸਾਲ ਦੇ ਦੂਜੇ ਗ੍ਰੈਂਡਲੈਮ ਫ੍ਰੈਂਚ ਓਪਨ ਦੇ ਪਹਿਲੇ ਰਾਊਂ ਵਿਚ ਹਾਰਦੇ-ਹਾਰਦੇ ਬਚੀ ਜਦਕਿ 5ਵੀਂ ਸੀਡ ਜਰਮਨੀ ਦੇ ਅਲੈਗਜ਼ੈਂਡਰ ਜਵੇਰੇਵ ਨੇ 5 ਸੈਟਾਂ ਦੇ ਮੈਰਾਥਨ ਸੰਘਰਸ਼ ਵਿਚ ਆਪਣੇ ਪਹਿਲੇ ਦੌਰ ਦਾ ਮੈਚ ਦਿੱਤ ਲਿਆ| ਓਸਾਕਾ ਪਹਿਲੇ ਰਾਊਂਡ ਵਿਚ ਸਲੋਵਾਕੀਆ ਦੀ ਏਨਾ ਕੈਰੋਲਿਨਾ ਸ਼ੇਮਿਦਲੋਵਾ ਤੋਂ ਪਹਿਲਾਂ ਸੈਟ 0-6 ਨਾਲ ਹਾਰ ਗਈ ਸੀ ਅਤੇ ਦੂਜੇ ਸੈਟ ਵਿਚ ਉਸਦੇ ਕੋਲ 6-5 ਦੇ ਸਕੋਰ ਤੇ ਆਪਣੀ ਸਰਵਿਸ ਤੇ ਮੈਚ ਜਿੱਤਣ ਦਾ ਪੂਰਾ ਮੌਕਾ ਸੀ ਪਰ ਓਸਾਕਾ ਨੇ ਇਸ ਸੈਟ ਨੂੰ ਟਾਈ ਬ੍ਰੇਕ ਵਿਚ ਖਿਚਿਆ ਅਤੇ ਫਿਰ ਟਾਈ ਬ੍ਰੇਕ 7-4 ਨਾਲ ਜਿੱਤ ਕੇ ਮੈਚ ਵਿਚ ਬਰਾਬਰੀ ਕਰ ਲਈ|
ਵਿਸ਼ਵ ਦੀ 90ਵੇਂ ਰੈਂਕ ਦੀ ਕੈਰੋਲਿਨਾ ਨੇ ਇਸ ਤਰ੍ਹਾਂ ਆਪਣੀ ਸਭ ਤੋਂ ਵੱਡੀ ਜਿੱਤ ਹਾਸਲ ਕਰਨ ਦਾ ਮੌਕਾ ਗੁਆ ਦਿੱਤਾ| ਓਸਾਕਾ ਨੇ ਤੀਜੇ ਸੈਟ ਵਿਚ ਕੈਰੋਲਿਨਾ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਫੈਸਲਾਕੁੰਨ ਸੈੱਟ 6-1 ਨਾਲ ਜਿੱਤ ਕੇ ਦੂਜੇ ਦੌਰ ਵਿਚ ਜਗ੍ਹਾ ਬਣਾ ਲਈ| ਓਸਾਕਾ ਨੇ ਇਹ ਮੈਚ 1 ਘੰਟੇ 54 ਮਿੰਟ ਵਿਚ 0-6, 7-6, 6-1 ਨਾਲ ਜਿੱਤਿਆ|

Leave a Reply

Your email address will not be published. Required fields are marked *