ਬਕਸਰ ਕੇਂਦਰੀ ਜੇਲ ਵਿੱਚੋਂ ਫਰਾਰ 5 ਖਤਰਨਾਕ ਕੈਦੀਆਂ ਵਿੱਚੋਂ 1 ਗ੍ਰਿਫਤਾਰ

ਛਪਰਾ, 3 ਜਨਵਰੀ (ਸ.ਬ.) ਬਿਹਾਰ ਵਿੱਚ ਬਕਸਰ ਕੇਂਦਰੀ ਜੇਲ ਵਿੱਚੋਂ 3 ਦਿਨ ਪਹਿਲਾਂ ਫਰਾਰ ਹੋਏ 5 ਖਤਰਨਾਕ ਕੈਦੀਆਂ ਵਿੱਚੋਂ 1 ਨੂੰ ਅੱਜ ਤੜਕੇ ਸਾਰਨ ਜ਼ਿਲੇ ਦੇ ਮੁਫੱਸਿਲ ਥਾਣਾ ਖੇਤਰ ਤੋਂ ਪੁਲੀਸ ਨੇ ਗ੍ਰਿਫਤਾਰ ਕਰ ਲਿਆ| ਵਧੀਕ ਪੁਲੀਸ ਅਧਿਕਾਰੀ ਮਨੀਸ਼ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਫਰਾਰ ਕੈਦੀ ਦੇਵਧਾਰੀ ਪ੍ਰਸਾਦ ਮੁਫੱਸਿਲ ਥਾਣਾ ਖੇਤਰ ਵਿੱਚ ਇਕ ਠਿਕਾਣੇ ਤੇ ਲੁਕਿਆ ਹੋਇਆ ਹੈ| ਉਨ੍ਹਾਂ ਦੱਸਿਆ ਕਿ ਇਸ ਆਧਾਰ ਤੇ ਪੁਲੀਸ ਦੀ ਇਕ ਟੀਮ ਨੇ ਘੇਰਾਬੰਦੀ ਕਰ ਕੇ ਕੈਦੀ ਨੂੰ ਗ੍ਰਿਫਤਾਰ ਕਰ ਲਿਆ ਹੈ| ਸ਼੍ਰੀ ਮਨੀਸ਼ ਨੇ ਦੱਸਿਆ ਕਿ ਜ਼ਿਲੇ ਦੇ ਦਰੀਆਪੁਰ ਥਾਣਾ ਖੇਤਰ ਦੇ ਨਿਵਾਸੀ ਦੇਵਧਾਰੀ ਨੂੰ ਬਲਾਤਕਾਰ ਦੇ ਇਕ ਮਾਮਲੇ ਵਿੱਚ ਉਮਰਕੈਦ ਦੀ ਸਜਾ ਮਿਲੀ ਸੀ| ਕੈਦੀ ਨੂੰ ਛਪਰਾ ਮੰਡਲ ਜੈਲ ਤੋਂ ਮੋਤੀਹਾਰੀ ਕੇਂਦਰੀ ਜੇਲ ਅਤੇ ਉਸ ਤੋਂ ਬਾਅਦ ਬਕਸਰ ਕੇਂਦਰੀ ਜੇਲ ਭੇਜਿਆ ਗਿਆ ਸੀ| ਕੈਦੀ ਪਿਛਲੀ 31 ਦਸੰਬਰ ਨੂੰ ਤੜਕੇ 4 ਹੋਰ ਕੈਂਦੀਆਂ ਨਾਲ ਫਰਾਰ ਹੋ ਗਿਆ ਸੀ|

Leave a Reply

Your email address will not be published. Required fields are marked *