ਬਕਸਰ ਜੇਲ ਵਿੱਚ ਛਾਪੇਮਾਰੀ ਦੌਰਾਨ ਚਾਕੂ ਸਮੇਤ ਹੋਰ ਇਤਰਾਜ਼ਯੋਗ ਸਮਾਨ ਹੋਇਆ ਬਰਾਮਦ

ਬਕਸਰ, 25 ਜਨਵਰੀ (ਸ.ਬ.) ਬਿਹਾਰ ਵਿੱਚ ਬਕਸਰ ਜ਼ਿਲਾ ਕੇਂਦਰੀ ਜੇਲ ਵਿੱਚ ਪੁਲੀਸ ਨੇ ਅੱਜ ਤੜਕੇ ਛਾਪੇਮਾਰੀ ਕਰ ਕੇ ਚਾਕੂ ਸਮੇਤ ਹੋਰ ਇਤਰਾਜ਼ਯੋਗ ਸਮਾਨ ਬਰਾਮਦ ਕੀਤਾ ਹੈ| ਪੁਲੀਸ ਸੂਤਰਾਂ ਨੇ ਦੱਸਿਆ ਕਿ ਗਣਤੰਤਰ ਦਿਵਸ ਤੋਂ ਪਹਿਲਾਂ ਸੁਰੱਖਿਆ ਕਾਰਨਾਂ ਨਾਲ ਚਲਾਈ ਗਈ ਇਸ ਮੁਹਿੰਮ ਵਿੱਚ ਡਾਗ ਸਕਵਾਇਡ ਅਤੇ ਬੰਬ ਨਿਰੋਧਕ ਦਸਤੇ ਨੇ ਵੀ ਹਿੱਸਾ ਲਿਆ|
ਪੁਲੀਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿੱਚ ਤੜਕੇ ਲਗਭਗ 3 ਵਜੇ ਪਹੁੰਚੀ ਟੀਮ ਨੇ ਪੂਰੀ ਜੇਲ ਦੀ ਤਲਾਸ਼ੀ ਲਈ| ਤਲਾਸ਼ੀ ਦੌਰਾਨ ਜੇਲ ਵਿੱਚੋਂ 1 ਚਾਕੂ, 3 ਛੋਟੀਆਂ ਛੇਣੀਆਂ ਅਤੇ 2 ਵਿਦੇਸ਼ੀ ਤਾਲੇ ਬਰਾਮਦ ਕੀਤੇ ਗਏ| ਸੂਤਰਾਂ ਨੇ ਦੱਸਿਆ ਕਿ ਲਗਭਗ 3 ਵਜੇ ਸ਼ੁਰੂ ਹੋਈ ਤਲਾਸ਼ੀ ਮੁਹਿੰਮ 4 ਘੰਟੇ ਤੱਕ ਚੱਲੀ|
ਸਵੇਰ ਨੂੰ 7:30 ਵਜੇ ਤਲਾਸ਼ੀ ਮੁਹਿੰਮ ਖਤਮ ਹੋਈ|    ਜੇਲ ਵਿੱਚ ਛਾਪੇਮਾਰੀ ਦੌਰਾਨ ਹਾਲ ਹੀ ਦੇ ਸਾਲਾਂ ਵਿੱਚ ਪਹਿਲੀ ਵਾਰ ਡਾਗ ਸਕਵਾਇਡ ਅਤੇ ਬੰਬ ਨਿਰੋਧਕ ਦਸਤੇ ਨੂੰ ਵੀ ਸ਼ਾਮਲ ਕੀਤਾ ਗਿਆ| ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪਟਨਾ ਦੀ ਆਦਰਸ਼ ਕੇਂਦਰੀ ਜੇਲ ਵਿੱਚ ਛਾਪੇਮਾਰੀ ਕਰ ਕੇ ਪੁਲੀਸ ਨੇ ਗਾਂਜਾ ਸਮੇਤ ਹੋਰ ਇਤਰਾਜ਼ਯੋਗ ਸਮਾਨ ਜਬਤ ਕੀਤਾ ਸੀ|

Leave a Reply

Your email address will not be published. Required fields are marked *