ਬਗਦਾਦ ਵਿੱਚ ਧਮਾਕਾ, 1 ਵਿਅਕਤੀ ਦੀ ਮੌਤ ਤੇ 6 ਜ਼ਖਮੀ

ਬਗਦਾਦ , 7ਜੂਨ(ਸ.ਬ.) ਇਰਾਕ ਦੀ ਰਾਜਧਾਨੀ ਬਗਦਾਦ ਦੇ ਸਦਰ ਸਿਟੀ ਜ਼ਿਲੇ ਵਿੱਚ ਬੀਤੀ ਰਾਤ ਨੂੰ ਖੜੀ ਕਾਰ ਵਿੱਚ ਧਮਾਕਾ ਹੋਣ ਨਾਲ 1 ਵਿਅਕਤੀ ਦੀ ਮੌਤ ਹੋ ਗਈ ਅਤੇ 6 ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ| ਇਰਾਕ ਪੁਲੀਸ ਨੇ ਇਸ ਦੀ ਜਾਣਕਾਰੀ ਦਿੱਤੀ|
ਇਰਾਕ ਦੇ ਗ੍ਰਹਿ ਮੰਤਰਾਲੇ ਦੇ ਬਿਆਨ ਮੁਤਾਬਕ ਇਹ ਧਮਾਕਾ ਨਾਗਰਿਕਾਂ ਤੇ ਕੀਤਾ ਗਿਆ ਇਕ ਅੱਤਵਾਦੀ ਹਮਲਾ ਹੈ, ਜਿਸ ਵਿੱਚ ਕਈ ਵਿਅਕਤੀਆਂ ਦੀਆਂ ਜਾਨਾਂ ਗਈਆਂ ਹਨ ਅਤੇ ਜ਼ਖਮੀ ਵੀ ਹੋਏ ਹਨ| ਮੰਤਰਾਲੇ ਨੇ ਹਮਲੇ ਵਿੱਚ ਮਾਰੇ ਗਏ ਪੂਰੇ ਵਿਅਕਤੀਆਂ ਦੀ ਗਿਣਤੀ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ| ਇਹ ਖੇਤਰ ਰਾਸ਼ਟਰਵਾਦੀ ਧਾਰਮਿਕ ਨੇਤਾ ਮੋਕਤਦਾ ਅਲ ਸਦਰ ਦਾ ਗੜ੍ਹ ਮੰਨਿਆ ਜਾਂਦਾ ਹੈ| ਇਨ੍ਹਾਂ ਦੇ ਰਾਜਨੀਤਕ ਬਲਾਕ ਨੇ ਹੀ 12 ਮਈ ਨੂੰ ਹੋਈਆਂ ਸੰਸਦੀ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਸੀ| ਸੰਸਦ ਨੇ ਬੀਤੇਦਿਨੀਂ ਵੋਟਿੰਗ ਫਿਰ ਤੋਂ ਕਰਨ ਦੇ ਆਦੇਸ਼ ਦਿੱਤੇ ਸਨ|

Leave a Reply

Your email address will not be published. Required fields are marked *