ਬਗਦਾਦ ਵਿੱਚ ਧਮਾਕਿਆਂ ਨੇ ਲਈ 6 ਵਿਅਕਤੀਆਂ ਦੀ ਜਾਨ

ਬਗਦਾਦ, 5 ਨਵੰਬਰ (ਸ.ਬ.) ਇਰਾਕ ਦੀ ਰਾਜਧਾਨੀ ਬਗਦਾਦ ਦੇ ਸ਼ੀਆ ਬਹੁਲਤਾ ਵਾਲੇ ਕਈ ਜ਼ਿਲਿਆਂ ਵਿੱਚ ਹੋਏ ਧਮਾਕਿਆਂ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ| ਇਨ੍ਹਾਂ ਵਿੱਚ ਵਧੇਰੇ ਆਮ ਨਾਗਰਿਕ ਸਨ| ਪੁਲੀਸ ਅਤੇ ਮੈਡੀਕਲ ਸੂਤਰਾਂ ਨੇ ਦੱਸਿਆ ਕਿ ਉੱਤਰੀ ਬਗਦਾਦ ਦੇ ਅਦਨ ਇਲਾਕੇ ਵਿੱਚ ਇਕ ਬੱਸ ਸਟਾਪ ਨੇੜੇ ਧਮਾਕਿਆਂ ਵਿੱਚ ਦੋ ਨਾਗਰਿਕਾਂ ਦੀ ਮੌਤ ਹੋ ਗਈ ਅਤੇ 6 ਵਿਅਕਤੀ ਹੋਰ ਜ਼ਖਮੀ ਹੋ ਗਏ| ਇਕ ਪੁਲੀਸ ਅਧਿਕਾਰੀ ਨੇ ਦੱਸਿਆ,”ਨੇੜਲੇ ਤਰਮਿਆਹ ਇਲਾਕੇ ਵਿੱਚ ਫੌਜ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਵਿੱਚ ਇਕ ਫੌਜੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ|
ਦੱਖਣੀ-ਪੱਛਮੀ ਅਲ ਸਾਹਾ ਇਲਾਕੇ ਵਿੱਚ ਸਰਕਾਰੀ ਅਧਿਕਾਰੀ ਦੀ ਕਾਰ ਨਾਲ ਲੱਗਾ ਧਮਾਕਾਖੇਜ਼ ਪਦਾਰਥ ਫਟ ਗਿਆ, ਜਿਸ ਵਿੱਚ ਉਸ ਦੀ ਮੌਤ ਹੋ ਗਈ| ਪੂਰਬੀ ਸੂਬੇ ਸਦਰ ਸਿਟੀ ਵਿੱਚ ਰੂੜ੍ਹੀਵਾਦੀ ਸ਼ੀਆ ਇਲਾਕੇ ਵਿੱਚ ਦੋ ਧਮਾਕਿਆਂ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ| ਬਗਦਾਦ ਦੇ ਉੱਤਰੀ-ਪੂਰਬੀ ਇਲਾਕੇ ਵਿੱਚ ਦੋ ਹੋਰ ਧਮਾਕਿਆਂ ਵਿੱਚ 7 ਵਿਅਕਤੀ ਜ਼ਖਮੀ ਹੋ ਗਏ| ਅਜੇ ਤਕ ਕਿਸੇ ਨੇ ਵੀ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ| ਇਰਾਕ ਵਿੱਚ 2006 ਅਤੇ 2007 ਦੇ ਫਿਰਕੂ ਤਨਾਅ ਕਾਰਨ ਹਿੰਸਾ ਸਿਖਰ ਤੇ ਪੁੱਜ ਗਈ ਸੀ| ਦਸੰਬਰ ਵਿੱਚ ਸਰਕਾਰ ਵਲੋਂ ਇਸਲਾਮਕ ਸਟੇਟ ਤੇ ਜਿੱਤ ਐਲਾਨ ਕਰਨ ਦੇ ਬਾਅਦ ਤੋਂ ਇਰਾਕ ਅਤੇ ਖਾਸ ਤੌਰ ਤੇ ਬਗਦਾਦ ਵਿੱਚ ਹਿੰਸਾ ਘੱਟ ਹੋਈ ਹੈ| ਗੁਪਤ ਜਿਹਾਦੀ ਸੰਗਠਨ ਹੁਣ ਵੀ ਦੇਸ਼ ਵਿੱਚ ਹਨ ਅਤੇ ਉਨ੍ਹਾਂ ਨੇ ਸਰਕਾਰੀ ਚੌਂਕੀਆਂ ਤੇ ਗੁਰਿੱਲਾ ਵਰਗੇ ਹਮਲੇ ਕੀਤੇ ਹਨ|

Leave a Reply

Your email address will not be published. Required fields are marked *