ਬਜਟ ਸੈਸ਼ਨ: ਟੀ.ਡੀ.ਪੀ. ਸੰਸਦ ਮੈਂਬਰ ਕ੍ਰਿਸ਼ਨ ਦੇ ਰੂਪ ਵਿੱਚ ਪੁੱਜੇ ਸੰਸਦ, ਕੀਤਾ ਪ੍ਰਦਰਸ਼ਨ

ਨਵੀਂ ਦਿੱਲੀ, 5 ਮਾਰਚ (ਸ.ਬ.) ਬਜਟ ਸੈਸ਼ਨ ਦੇ ਦੂਜੇ ਰਾਊਂਡ ਵਿੱਚ ਸਰਕਾਰ ਨੂੰ ਘੇਰਨ ਲਈ ਵਿਰੋਧੀ ਨਾਲ ਸਹਿਯੋਗੀ ਦਲ ਵੀ ਤਿਆਰ ਨਜ਼ਰ ਆ ਰਹੇ ਹਨ| ਕੇਂਦਰ ਦੀ ਭਾਜਪਾ ਸਰਕਾਰ ਦੀ ਸਹਿਯੋਗੀ ਟੀ.ਡੀ.ਪੀ. ਬਜਟ ਆਉਣ ਦੇ ਬਾਅਦ ਤੋਂ ਹੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹੇ ਹੋਏ ਹੈ| ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਕਰ ਰਹੀ ਟੀ.ਡੀ.ਪੀ. ਨੇ ਅੱਜ ਵੀ ਸੰਸਦ ਕੰਪਲੈਕਸ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਪੋਸਟਰ ਲੈ ਕੇ ਪ੍ਰਦਰਸ਼ਨ ਕੀਤਾ| ਇਸ ਦੌਰਾਨ ਟੀ.ਡੀ.ਪੀ. ਸੰਸਦ ਮੈਂਬਰ ਵਲੋਂ ਕ੍ਰਿਸ਼ਨ ਦੀ ਪੋਸ਼ਾਕ ਵਿੱਚ ਵਿਰੋਧ ਦਾ ਅੰਦਾਜ ਦੇਖਣ ਨੂੰ ਮਿਲਿਆ| ਟੀ.ਡੀ.ਪੀ. ਸੰਸਦ ਮੈਂਬਰ ਸ਼ਿਵ ਪ੍ਰਸਾਦ ਬਿਲਕੁੱਲ ਭਗਵਾਨ ਕ੍ਰਿਸ਼ਨ ਵਰਗੇ ਕੱਪੜੇ ਪਾ ਕੇ ਸੰਸਦ ਪੁੱਜੇ|
ਉਨ੍ਹਾਂ ਨੇ ਹੱਥਾਂ ਵਿੱਚ ਬਾਂਸੁਰੀ ਅਤੇ ਸਿਰ ਤੇ ਮੋਰ-ਮੁਕੁਟ ਵੀ ਧਾਰਨ ਕਰ ਰੱਖਿਆ ਸੀ| ਆਪਣੇ ਪ੍ਰਦੇਸ਼ ਲਈ ਸਪੈਸ਼ਲ ਪੈਕੇਜ ਦੀ ਮੰਗ ਦੇ ਪ੍ਰਦਰਸ਼ਨ ਵਿੱਚ ਉਨ੍ਹਾਂ ਦੇ ਇਸ ਅੰਦਾਜ ਨੇ ਮੌਜੂਦ ਮੀਡੀਆ ਕਰਮਚਾਰੀਆਂ ਦਾ ਧਿਆਨ ਖਿੱਚਿਆ ਅਤੇ ਸਾਰੇ ਕੈਮਰੇ ਉਨ੍ਹਾਂ ਨੂੰ ਇਸ ਅੰਦਾਜ ਵਿੱਚ ਕੈਦ ਕਰਨ ਲਈ ਮੁੜ ਗਏ|
ਜ਼ਿਕਰਯੋਗ ਹੈ ਕਿ ਬਜਟ ਵਿੱਚ ਆਂਧਰਾ ਪ੍ਰਦੇਸ਼ ਨੂੰ ਮਿਲੇ ਹਿੱਸੇ ਤੋਂ ਨਾਰਾਜ਼ ਚੰਦਰਬਾਬੂ ਨਾਇਡੂ ਨੇ ਪਾਰਟੀ ਦੇ ਸੰਸਦ ਮੈਂਬਰਾਂ ਤੋਂ ਵਿੱਤ ਮੰਤਰੀ ਦੇ ਉਪਰ ਦਬਾਅ ਬਣਾਈ ਰੱਖਣ ਲਈ ਕਿਹਾ ਹੈ| ਸੂਤਰਾਂ ਦੇ ਹਵਾਲੇ ਨਾਲ ਅਜਿਹੀ ਖਬਰ ਹੈ ਕਿ ਟੀ.ਡੀ.ਪੀ. ਮੁਖੀ ਆਂਧਰਾ ਪ੍ਰਦੇਸ਼ ਨੂੰ ਦਿੱਤੇ ਹਿੱਸੇ ਤੇ ਵਿੱਤ ਮੰਤਰੀ ਅਰੁਣ ਜੇਤਲੀ ਦੇ ਬਿਆਨ ਤੋਂ ਨਾਖੁਸ਼ ਹਨ| ਬਜਟ ਨੂੰ ਲੈ ਕੇ ਨਾਇਡੂ ਖੁਦ ਵੀ ਖੁੱਲ੍ਹੇ ਸ਼ਬਦਾਂ ਵਿੱਚ ਆਪਣੀ ਨਾਰਾਜ਼ਗੀ ਜ਼ਾਹਰ ਕਰ ਚੁਕੇ ਹਨ|

Leave a Reply

Your email address will not be published. Required fields are marked *