ਬਜੁਰਗਾਂ ਨੂੰ ਪੰਜ ਮਹੀਨੇ ਦੀਆਂ ਰੁਕੀਆਂ ਪੈਨਸ਼ਨਾਂ ਅਦਾ ਕਰਨ ਦੀ ਮੰਗ

ਐਸ ਏ ਐਸ ਨਗਰ, 30 ਨਵੰਬਰ (ਸ.ਬ.) ਪੰਚਾਇਤ ਯੂਨੀਅਨ ਮੁਹਾਲੀ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਮੰਗ ਕੀਤੀ ਹੈ ਕਿ ਪਿੰਡ ਮਨੌਲੀ ਦੇ ਕੁਝ ਬਜੁਰਗਾਂ ਨੂੰ ਪੰਜ ਮਹੀਨੇ ਤੋਂ ਰੁਕੀਆਂ ਬੁਢਾਪਾ ਪੈਨਸ਼ਨਾਂ ਦਿਤੀਆਂ ਜਾਣ|
ਮਨੌਲੀ ਦੇ ਪੀੜਿਤ ਬਜੁਰਗਾਂ ਦੀ ਹਾਜਰੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕੁੰਭੜਾ ਨੇ ਕਿਹਾ ਕਿ ਮਨੌਲੀ ਦੇ ਵੱਡੀ ਗਿਣਤੀ ਬਜੁਰਗਾਂ ਨੂੰ ਕਾਫੀ ਸਮੇਂ ਤੋਂ ਬੁਢਾਪਾ ਪੈਨਸ਼ਨਾਂ ਨਹੀਂ ਸੀ ਮਿਲੀਆਂ|
ਉਹਨਾਂ ਦੱਸਿਆ ਕਿ ਪੰਜ ਮਹੀਨੇ ਪਹਿਲਾਂ ਇਹਨਾਂ ਬਜੁਰਗਾਂ ਨੂੰ ਪੈਨਸ਼ਨਾਂ ਦੇਣ ਦਾ ਪੱਤਰ ਜਾਰੀ ਹੋ ਗਿਆ ਸੀ ਅਤੇ ਉਹਨਾਂ ਵਲੋਂ ਇਹ ਮਾਮਲਾ ਚੁੱਕੇ ਜਾਣ ਤੋਂ ਬਾਅਦ ਇਹਨਾਂ ਬਜੁਰਗਾਂ ਨੂੰ ਇਕ ਮਹੀਨੇ ਦੀ ਪੈਨਸ਼ਨ ਅਦਾ ਵੀ ਕੀਤੀ ਗਈ ਹੈ|
ਉਹਨਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਜਦੋਂ ਪੈਨਸ਼ਨਾਂ ਦੇਣ ਲਈ ਪੰਜ ਮਹੀਨੇ ਪਹਿਲਾਂ ਪੱਤਰ ਜਾਰੀ ਹੋਇਆ ਹੈ ਤਾਂ ਇਹਨਾਂ ਬਜੁਰਗਾਂ ਨੂੰ ਪੰਜ ਮਹੀਨੇ ਦੀਆਂ ਪੈਨਸ਼ਨਾਂ ਦਿੱਤੀਆਂ ਜਾਣ ਅਤੇ ਪੈਨਸ਼ਨਾਂ ਨੂੰ ਜਾਣ ਬੁਝ ਕੇ ਲੇਟ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ| ਇਸ ਮੌਕੇ ਰਾਮ ਮੂਰਤੀ, ਗੁਰਚਰਨ ਕੌਰ, ਗਿਆਨ ਕੌਰ, ਲਾਭ ਕੌਰ, ਸਕੁੰਤਲਾ ਦੇਵੀ, ਸਮਸ਼ੇਰ ਕੌਰ, ਗੁਰਦਿਆਲ ਕੌਰ, ਨਿਰਮਲਜੀਤ ਕੌਰ, ਸਰੀਤਾ, ਲਾਭ ਕੌਰ, ਗਿਆਨ ਸਿੰਘ, ਕੂੜਾ ਖਾਨ, ਪ੍ਰੇਮ ਖਾਨ ਵੀ ਮੌਜੂਦ ਸਨ|

Leave a Reply

Your email address will not be published. Required fields are marked *